ਨਵੀਂ ਦਿੱਲੀ– ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਦਾ ਮੰਨਣਾ ਹੈ ਕਿ ਭਾਰਤੀ ਟੇਬਲ ਟੈਨਿਸ ਨੂੰ ਨੌਜਵਾਨ ਪ੍ਰਤਿਭਾਵਾਂ ਨੂੰ ਸੀਨੀਅਰ ਪੱਧਰ ’ਤੇ ਸਫਲਤਾਪੂਰਵਕ ਅੱਗੇ ਵਧਾਉਣ ਵਿਚ ਮਦਦ ਕਰਨ ਲਈ ਇਕ ਸਪੱਸ਼ਟ ਸਿਸਟਮ ਦੀ ਲੋੜ ਹੈ। ਹਾਲਾਂਕਿ ਹਾਲ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ ਪਰ 43 ਸਾਲਾ ਸ਼ਰਤ ਦਾ ਕਹਿਣਾ ਹੈ ਕਿ ਲੰਬੀ ਮਿਆਦ ਦੇ ਵਿਕਾਸ ਨੂੰ ਬੜ੍ਹਾਵਾ ਦੇਣ ਵਾਲੇ ਸਿਸਟਮ ਦੇ ਬਿਨਾਂ ਸਿਰਫ ਪ੍ਰਤਿਭਾ ਹੀ ਲੋੜੀਂਦੀ ਨਹੀਂ ਹੈ।
ਸ਼ਰਤ ਨੇ ਕਿਹਾ, ‘‘ਅਸੀਂ ਇਕ-ਦੋ ਸਿਤਾਰਿਆਂ ’ਤੇ ਨਿਰਭਰ ਨਹੀਂ ਰਹਿ ਸਕਦੇ, ਸਾਨੂੰ ਇਕ ਅਜਿਹੇ ਢਾਂਚੇ ਦੀ ਲੋੜ ਹੈ ਜਿਹੜਾ ਲਗਾਤਾਰ ਚੈਂਪੀਅਨ ਤਿਆਰ ਕਰੇ।’’ ਉਸ ਨੇ ਕਿਹਾ, ‘‘ਨੌਜਵਾਨ ਪ੍ਰਤਿਭਾਵਾਂ ਤਾਂ ਬਹੁਤ ਹਨ ਪਰ ਮੁੱਖ ਸਮੱਸਿਆ ਬਦਲਾਅ ਦੇ ਦੌਰ ਦੀ ਹੈ। ਜਦੋਂ ਤੱਕ ਅਸੀਂ ਸਹੀ ਸਿਸਟਮ ਨਹੀਂ ਅਪਣਾਉਂਦੇ , ਅਸੀਂ ਜੂਨੀਅਰ ਚੈਂਪੀਅਨਾਂ ਨੂੰ ਸੀਨੀਅਰ ਚੈਂਪੀਅਨ ਬਣਦੇ ਨਹੀਂ ਦੇਖ ਸਕਾਂਗੇ।’’
ਜੰਮੂ-ਕਸ਼ਮੀਰ ਦੇ ਖਿਡਾਰੀਆਂ ’ਚ ਓਲੰਪਿਕ ’ਚ ਸਫਲਤਾ ਹਾਸਲ ਕਰਨ ਦੀ ਸਮਰੱਥਾ : ਬਿਲਕਿਸ ਮੀਰ
NEXT STORY