ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਇਸ ਸਾਲ ਨੀਟ-ਸੁਪਰ ਸਪੈਸ਼ਲਿਟੀ (ਐੱਸ. ਐੱਸ.) ਪ੍ਰੀਖਿਆ ਨਾ ਕਰਵਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਦੀ ਪਟੀਸ਼ਨ ਬੁੱਧਵਾਰ ਰੱਦ ਕਰ ਦਿੱਤੀ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੀ ਬੈਂਚ ਨੇ ਐੱਨ.ਐੱਮ.ਸੀ. ਦੇ ਫੈਸਲੇ ਨੂੰ ਢੁੱਕਵੇਂ ਢੰਗ ਨਾਲ ਜਾਇਜ਼ ਕਰਾਰ ਦਿੱਤਾ ਤੇ ਪ੍ਰੀਖਿਆ ਦੇ ਪ੍ਰੋਗਰਾਮ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ।
ਸੁਪਰੀਮ ਕੋਰਟ ਨੇ ਡਾਕਟਰ ਰਾਹੁਲ ਬਲਵਾਨ ਸਮੇਤ 13 ਡਾਕਟਰਾਂ ਵੱਲੋਂ ਦਾਇਰ ਪਟੀਸ਼ਨ ’ਤੇ 19 ਜੁਲਾਈ ਨੂੰ ਐੱਨ. ਐੱਮ. ਸੀ. ਨੂੰ ਨੋਟਿਸ ਜਾਰੀ ਕੀਤਾ ਸੀ। ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ-ਸੁਪਰ ਸਪੈਸ਼ਲਿਟੀ ਨੀਟ-ਐੱਸ. ਐੱਸ.’ਚ ਐੱਮ. ਡੀ., ਐੱਮ. ਐੱਸ. ਤੇ ਡੀ. ਐੱਨ. ਬੀ. ਵਰਗੀਆਂ ਪੋਸਟ ਗ੍ਰੈਜੂਏਟ ਡਿਗਰੀਆਂ ਰੱਖਣ ਵਾਲੇ ਡਾਕਟਰ ਜਾਂ ਸੁਪਰ-ਸਪੈਸ਼ਲਿਟੀ ਕੋਰਸਾਂ ’ਚ ਦਾਖਲੇ ਲਈ ਹੋਰ ਬਰਾਬਰ ਦੀ ਯੋਗਤਾ ਵਾਲੇ ਡਾਕਟਰ ਸ਼ਾਮਲ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਹਾਰ 'ਚ ਹੁਣ 12 ਲੱਖ ਲੋਕਾਂ ਨੂੰ ਨੌਕਰੀਆਂ ਤੇ 34 ਲੱਖ ਨੂੰ ਮਿਲੇਗਾ ਰੁਜ਼ਗਾਰ : CM ਨਿਤੀਸ਼
NEXT STORY