ਨਵੀਂ ਦਿੱਲੀ, (ਭਾਸ਼ਾ)– ਬਾਹਰੀ ਦਿੱਲੀ ਦੇ ਸਵਰੂਪ ਨਗਰ ਇਲਾਕੇ ’ਚ ਇਕ ਫਾਰਮ ਹਾਊਸ ਦੀ ਦੇਖਭਾਲ ਕਰਨ ਵਾਲੀ 37 ਸਾਲਾ ਔਰਤ ਨਾਲ ਉਸ ਦੇ ਗੁਆਂਢੀ ਨੇ ਉਸ ਦੀ ਧੀ ਦੇ ਸਾਹਮਣੇ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਮੁਲਜ਼ਮ ਦੀ ਪਛਾਣ ਬਿਹਾਰ ਦੇ ਮੁਜ਼ੱਫਰਪੁਰ ਦੇ ਵਾਸੀ ਧਰਮਿੰਦਰ (35) ਵਜੋਂ ਹੋਈ ਹੈ।
ਔਰਤ ਨੇ ਮੰਗਲਵਾਰ ਨੂੰ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਹ ਆਪਣੀ 11 ਸਾਲਾ ਧੀ ਨਾਲ ਫਾਰਮ ਹਾਊਸ ਦੇ ਬਰਾਂਡੇ ਵਿਚ ਸੁੱਤੀ ਪਈ ਸੀ ਤਾਂ ਉਨ੍ਹਾਂ ਉੱਪਰ ਹਮਲਾ ਕੀਤਾ ਗਿਆ। 20 ਅਪ੍ਰੈਲ ਦੇਰ ਰਾਤ ਨੂੰ ਮੁਲਜ਼ਮ ਕੰਧ ਟੱਪ ਕੇ ਆਇਆ। ਉਸ ਨੇ ਸ਼ਿਕਾਇਤਕਰਤਾ ਔਰਤ ਤੇ ਉਸ ਦੀ ਧੀ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਔਰਤ ਨਾਲ ਜਬਰ-ਜ਼ਨਾਹ ਕੀਤਾ।
ਪਹਿਲਗਾਮ ਹਮਲੇ 'ਤੇ ਪਾਕਿ ਫੌਜ ਦੇ ਜਵਾਨ ਦਾ ਵੱਡਾ ਖੁਲਾਸਾ! ਦੱਸਿਆ ਕਿਸ ਨੇ ਕੀਤਾ ਹਮਲਾ ਤੇ ਕਿਥੋਂ ਆਏ ਹਥਿਆਰ?
NEXT STORY