ਨਵੀਂ ਦਿੱਲੀ (ਏਜੰਸੀ)- ਕਾਠਮਾਂਡੂ ਲਈ ਇਕ ਫ਼ੌਜੀ ਟਰਾਂਸਪੋਰਟ ਜਹਾਜ਼ ਤੋਂ 11 ਟਨ ਰਾਹਤ ਸਮੱਗਰੀ ਦੀ ਇਕ ਨਵੀਂ ਖੇਪ ਭੇਜੀ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ 'ਚ ਦਵਾਈਆਂ, ਫੋਰੈਂਸਿਕ ਸਮਾਨ, ਟੈਂਟ ਅਤੇ ਸਲੀਪਿੰਗ ਬੈਗ ਸ਼ਾਮਲ ਸਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 'ਐਕਸ' 'ਤੇ ਇਸ ਖੇਪ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ ਕਿ ਭਾਰਤ ਗੁਆਂਢੀ ਦੇਸ਼ 'ਚ ਹਾਲ ਹੀ 'ਚ ਆਏ ਅਚਾਨਕ ਹੜ੍ਹ ਤੋਂ ਬਾਅਦ ਨੇਪਾਲ ਦੀ ਰਿਕਵਰੀ 'ਚ ਮਦਦ ਕਰਨਾ ਜਾਰੀ ਰੱਖੇ ਹੋਏ ਹੈ।

ਉਨ੍ਹਾਂ ਕਿਹਾ,''ਨੇਪਾਲ ਨੂੰ 11 ਟਨ ਹੋਰ ਰਾਹਤ ਸਮੱਗਰੀ ਭੇਜੀ ਗਈ ਹੈ, ਜਿਸ 'ਚ ਦਵਾਈਆਂ, ਫੋਰੈਂਸਿਕ ਸਾਮਾਨ, ਟੈਂਟ, ਹਾਈਜ਼ੀਨ ਕਿੱਟ, ਸਲੀਪਿੰਗ ਬੈਗ ਅਤੇ ਹੋਰ ਜ਼ਰੂਰੀ ਸਾਮਾਨ ਸ਼ਾਮਲ ਹੈ। ਭਾਰਤ ਨੇਪਾਲ ਦੀ ਰਿਕਵਰੀ 'ਚ ਮਦਦ ਕਰਨਾ ਜਾਰੀ ਰੱਖੇ ਹੋਏ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਹਤ ਸਮੱਗਰੀ ਦੀ ਇਹ ਨਵੀਂ ਖੇਪ ਭਾਰਤ ਦੀ ਮਨੁੱਖੀ ਮਦਦ ਅਤੇ ਆਫ਼ਤ ਰਾਹਤ ਕੋਸ਼ਿਸ਼ਾਂ ਦੇ ਅਧੀਨ ਆਈਏਐੱਫ ਦੇ ਸੀ-130 ਏਅਰਕ੍ਰਾਫਟ ਰਾਹੀਂ ਭੇਜੀ ਗਈ।

ਵਿਦੇਸ਼ ਮੰਤਰਾਲਾ ਅਨੁਸਾਰ, ਭਾਰਤ ਨੇ ਨੇਪਾਲ ਦੇ ਬਚਾਅ, ਰਾਹਤ ਅਤੇ ਫੋਰੈਂਸਿਕ ਆਪਰੇਸ਼ਨ 'ਚ ਮਦਦ ਲਈ 130 ਟਨ ਤੋਂ ਵੱਧ ਰਾਹਤ ਸਮੱਗਰੀ ਭੇਜੀ ਹੈ ਅਤੇ 54 ਮਾਹਿਰ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ। ਦੇਸ਼ ਦੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਅਨੁਸਾਰ, ਨੇਪਾਲ 'ਚ ਭਿਆਨਕ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ ਵੱਧ ਕੇ 1,410 ਹੋ ਗਈ, ਜਦੋਂ ਕਿ 6,100 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਦੱਸਣਯੋਗ ਹੈ ਕਿ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਕੋਲ ਬਰਫ਼ ਅਤੇ ਚੱਟਾਨ ਦੇ ਖਿੱਸਕਣ ਕਾਰਨ ਅਚਾਨ ਆਏ ਹੜ੍ਹ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡਾ ਹਾਦਸਾ: ਜੰਮੂ-ਸ੍ਰੀਨਗਰ ਹਾਈਵੇਅ 'ਤੇ ਪਲਟਿਆ BSF ਦਾ ਵਾਹਨ, 5 ਜਵਾਨ ਜ਼ਖ਼ਮੀ
NEXT STORY