ਕੋਲਕਾਤਾ, (ਭਾਸ਼ਾ)- ਮਹਾਨ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦੇ ਪੜਪੋਤੇ ਚੰਦਰ ਕੁਮਾਰ ਬੋਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 18 ਅਗਸਤ ਤੱਕ ਜਾਪਾਨ ਦੇ ਰੇਂਕੋਜੀ ਤੋਂ ‘ਨੇਤਾਜੀ ਦੀਆਂ ਅਸਥੀਆਂ’ ਵਾਪਸ ਦੀ ਅਪੀਲ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ’ਤੇ ਕੇਂਦਰ ਸਰਕਾਰ ਵੱਲੋਂ ਇਕ ਅੰਤਿਮ ਬਿਆਨ ਆਉਣਾ ਚਾਹੀਦਾ ਹੈ ਤਾਂ ਕਿ ਨੇਤਾ ਜੀ ਬਾਰੇ ’ਚ ‘ਝੂਠੀਆਂ ਕਹਾਣੀਆਂ’ ’ਤੇ ਰੋਕ ਲੱਗ ਸਕੇ। ਬੋਸ ਨੇ ਕਿਹਾ ਕਿ ਐੱਨ. ਡੀ. ਏ. ਦੀ ਅਗਵਾਈ ਵਾਲੀ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਨਾਲ ਸਬੰਧਤ ਫਾਈਲਾਂ ਨੂੰ ਜਨਤਕ ਕਰਨ ਦੀ ਪਹਿਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ 10 ਜਾਂਚਾਂ (ਰਾਸ਼ਟਰੀ ਅਤੇ ਅੰਤਰਰਾਸ਼ਟਰੀ) ਦੀਆਂ ਰਿਪੋਰਟਾਂ ਜਾਰੀ ਕਰਨ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਨੇਤਾ ਜੀ ਦੀ ਮੌਤ 18 ਅਗਸਤ, 1945 ਨੂੰ ਤਾਈਵਾਨ ’ਚ ਇਕ ਜਹਾਜ਼ ਹਾਦਸੇ ’ਚ ਹੋਈ ਸੀ।
ਬੋਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਇਕ ਪੱਤਰ ’ਚ ਕਿਹਾ, ‘‘ਇਸ ਲਈ ਇਹ ਜ਼ਰੂਰੀ ਹੈ ਕਿ ਭਾਰਤ ਸਰਕਾਰ ਵੱਲੋਂ ਅੰਤਿਮ ਬਿਆਨ ਦਿੱਤਾ ਜਾਵੇ ਤਾਂ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਬਾਰੇ ਝੂਠੀਆਂ ਬਿਆਨਬਾਜ਼ੀਆਂ ’ਤੇ ਰੋਕ ਲੱਗ ਜਾ ਸਕੇ।’’
ਹੁਣ ਬਿਨਾਂ ਤਨਖ਼ਾਹ ਵਾਲਿਆਂ ਨੂੰ ਵੀ ਮਿਲੇਗਾ ਹੋਮ ਲੋਨ! ਜਾਣੋ ਕੀ ਹੈ ਸਰਕਾਰ ਦੀ ਯੋਜਨਾ?
NEXT STORY