ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਸਹਾਇਕ ਸਿਖਲਾਈ ਕੇਂਦਰ, ਹੁਮਹਾਮਾ 'ਚ ਸ਼ੁੱਕਰਵਾਰ ਨੂੰ 674 ਜਵਾਨਾਂ ਦਾ ਇਕ ਨਵਾਂ ਬੈਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਸ਼ਾਮਲ ਹੋ ਗਿਆ। ਹੁਮਹਾਮਾ 'ਚ ਆਯੋਜਿਤ ਚਾਰ ਬੈਚਾਂ ਦੀ ਪਾਸਿੰਗ-ਆਊਟ ਪਰੇਡ ਅਤੇ ਵੈਰੀਫਿਕੇਸ਼ਨ ਸਮਾਰੋਹ ਦੌਰਾਨ ਨਵੇਂ ਜਵਾਨਾਂ ਨੂੰ ਸ਼ਾਮਲ ਕੀਤਾ ਗਿਆ। ਬੀ.ਐੱਸ.ਐੱਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਇਨ੍ਹਾਂ ਜਵਾਨਾਂ ਨੂੰ ਸਰਹੱਦੀ ਸੁਰੱਖਿਆ ਚੁਣੌਤੀਆਂ ਲਈ ਤਿਆਰ ਕਰਨ ਲਈ ਸਖ਼ਤ ਸਿਖਲਾਈ ਦਿੱਤੀ ਗਈ। ਇਨ੍ਹਾਂ 'ਚ ਮੱਧ ਪ੍ਰਦੇਸ਼ ਤੋਂ 460, ਛੱਤੀਸਗੜ੍ਹ ਤੋਂ 87, ਤੇਲੰਗਾਨਾ ਤੋਂ 23, ਤਾਮਿਲਨਾਡੂ ਤੋਂ 95, ਪਾਂਡਿਚੇਰੀ ਤੋਂ 6, ਓਡੀਸ਼ਾ ਤੋਂ 2 ਅਤੇ ਬਿਹਾਰ ਤੋਂ ਇਕ ਜਵਾਨ ਸ਼ਾਮਲ ਹਨ। ਬੁਲਾਰੇ ਅਨੁਸਾਰ 44 ਹਫ਼ਤੇ ਦੇ ਸਿਖਲਾਈ ਪ੍ਰੋਗਰਾਮ 'ਚ ਸਿਖਿਆਰਥੀਆਂ ਨੂੰ ਵੱਖ-ਵੱਖ ਹਥਿਆਰਾਂ ਨੂੰ ਸੰਭਾਲਣ, ਫਾਇਰਿੰਗ ਕੌਸ਼ਲ, ਸਰਹੱਦੀ ਪ੍ਰਬੰਧਨ, ਸਰੀਰਕ ਤੰਦਰੁਸਤੀ, ਸਹਿਣਸ਼ੀਲਤਾ, ਫੀਲਡਕ੍ਰਾਫਟ, ਰਣਨੀਤੀ, ਅੱਤਵਾਦ ਵਿਰੋਧੀ, ਕਾਨੂੰਨ ਵਿਵਸਥਾ ਅਤੇ ਮਨੁੱਖੀ ਅਧਿਕਾਰਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਬੁਲਾਰੇ ਨੇ ਕਿਹਾ,''ਇਸ ਸਮਾਰੋਹ 'ਚ 674 ਨਵੇਂ ਜਵਾਨਾਂ ਨੂੰ ਆਮ ਡਿਊਟੀ 'ਚ ਬਹਾਦਰ ਸਰਹੱਦ ਗਾਰਡ ਵਜੋਂ ਬੀ.ਐੱਸ.ਐੱਫ. 'ਚ ਸ਼ਾਮਲ ਕੀਤਾ ਗਿਆ।'' ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਸ਼ਮੀਰ ਫਰੰਟੀਅਰ, ਬੀ.ਐੱਸ.ਐੱਫ. ਦੇ ਇੰਸਪੈਕਟਰ ਜਨਰਲ ਅਸ਼ੋਕ ਯਾਦਵ ਸਨ। ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਨਵੇਂ ਜਵਾਨਾਂ ਦੇ ਆਤਮਵਿਸ਼ਵਾਸ, ਕੌਸ਼ਲ ਅਤੇ ਤਾਲਮੇਲ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਸ਼੍ਰੀ ਯਾਦਵ ਨੇ ਨਵੇਂ ਜਵਾਨਾਂ ਨੂੰ ਸਾਹਸ ਅਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਵਾਨਾਂ ਨੂੰ ਮੈਡਲ ਪ੍ਰਦਾਨ ਕੀਤੇ। ਬੁਲਾਰੇ ਨੇ ਕਿਹਾ ਕਿ ਹਰੇਕ ਬੈਚ ਦੇ 5 ਸਿਖਿਆਰਥੀਆਂ ਨੂੰ ਅਸਾਧਾਰਣ ਪ੍ਰਦਰਸ਼ਨ ਲਈ ਟ੍ਰਾਫ਼ੀ ਮਿਲੀ। ਪਾਸਿੰਗ ਆਊਟ ਪਰੇਡ 'ਚ ਸਿਵਲ ਪ੍ਰਸ਼ਾਸਨ, ਫ਼ੌਜ, ਹਵਾਈ ਫ਼ੌਜ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.), ਹਥਿਆਰਬੰਦ ਸਰਹੱਦੀ ਫ਼ੋਰਸ (ਐੱਸ.ਐੱਸ.ਬੀ.), ਜੰਮੂ ਕਸ਼ਮੀਰ ਪੁਲਸ, ਬੀ.ਐੱਸ.ਐੱਫ. ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਬੁਲਾਰੇ ਨੇ ਕਿਹਾ,''ਬੀਐੱਸਐੱਫ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਹੁਣ ਫ਼ੌਜ ਦੀ ਗਿਣਤੀ 1965 ਦੀਆਂ 25 ਬਟਾਲੀਅਨਾਂ ਤੋਂ ਵਧ ਕੇ 2,70 ਲੱਖ ਜਵਾਨਾਂ ਵਾਲੀ 193 ਬਟਾਲੀਅਨ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਤਨੀ ਨੂੰ ਕਹੋ ਢੰਗ ਦੇ ਕਪੱੜੇ ਪਹਿਨੇ, ਨਹੀਂ ਤਾਂ ਉਸ ਦੇ ਚਿਹਰੇ 'ਤੇ ਸੁੱਟ ਦਿਆਂਗਾ ਤੇਜ਼ਾਬ'
NEXT STORY