ਨਵੀਂ ਦਿੱਲੀ— ਇਸ ਵਾਰ ਗਣਤੰਤਰ ਦਿਵਸ ਮੌਕੇ 'ਤੇ ਅੱਤਵਾਦੀ ਖਤਰੇ ਨੂੰ ਦੇਖਦੇ ਹੋਏ ਦਿੱਲੀ 'ਚ ਕਾਫੀ ਜ਼ਿਆਦਾ ਸੁਰੱਖਿਆ ਪੁਖਤਾ ਪ੍ਰਬੰਧਾਂ ਦੇ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਜ਼ਮੀਨ ਤੋਂ ਲੈ ਕੇ ਆਸਮਾਨ ਤਕ ਸੁਰੱਖਿਆ ਕਰਮਚਾਰੀਆਂ ਦੀ ਨਜ਼ਰ ਹੋਵੇਗੀ। ਖਾਸ ਗੱਲ ਇਹ ਹੈ ਕਿ ਆਸਿਆਨ ਦੇਸ਼ਾਂ ਦੇ 10 ਰਾਸ਼ਟਰ ਪ੍ਰਮੁੱਖ ਗਣਤੰਤਰ ਦਿਵਸ ਦੀ ਪਰੇਡ 'ਚ ਮੌਜੂਦ ਹੋਣਗੇ।
ਇਸ ਅਧੀਨ ਪੁਲਸ ਅਤੇ ਪੈਰਾਮਿਲਟਰੀ ਫੋਰਸ ਦੇ ਕਰੀਬ 40 ਹਜ਼ਾਰ ਜਵਾਨ ਰਾਜਪਥ ਅਤੇ ਨਵੀਂ ਦਿੱਲੀ ਦੇ ਕੋਨੇ-ਕੋਨੇ 'ਤੇ ਸਖ਼ਤ ਨਿਗਰਾਨੀ ਰੱਖਣਗੇ। ਸੈਂਟਰਲ ਦਿੱਲੀ 'ਚ ਥ੍ਰੀ ਲੇਅਰ ਸਕਿਓਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈ, ਜਦਕਿ ਆਸਿਆਨ ਰਾਸ਼ਟਰ ਪ੍ਰਮੁੱਖਾਂ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੂਜੇ ਵੀ. ਵੀ. ਆਈ. ਪੀ ਨੂੰ 6 ਲੇਅਰ ਸਕਿਓਰਿਟੀ 'ਚ ਰੱਖਿਆ ਜਾਵੇਗਾ। ਇਸ ਨਾਲ ਐੱਨ. ਐੱਸ. ਜੀ., ਐੱਸ. ਪੀ. ਜੀ., ਪੈਰਾਮਿਲਟੀ ਫੋਰਸ, ਦਿੱਲੀ ਪੁਲਸ ਕਮਾਂਡੋ ਤਾਇਨਾਤ ਰਹਿਣਗੇ। ਇੰਨਾ ਹੀ ਨਹੀਂ ਰਾਜਪਥ ਨੇੜੇ ਕਰੀਬ 45 ਹਾਈ ਰਾਈਜ ਬਿਲਡਿੰਗ 'ਤੇ ਤੇਜ਼ ਨਿਸ਼ਾਨੇਬਾਜ਼ਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਸੁਰੱਖਿਆ ਜਵਾਨਾਂ ਤੋਂ ਇਲਾਵਾ ਰਾਜਪਥ ਅਤੇ ਸੈਂਟਰਲ ਦਿੱਲੀ 'ਚ ਕਰੀਬ 15000 ਸੀ. ਸੀ. ਟੀ. ਵੀ. ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ। ਸਿਰਫ ਰਾਜਪਥ 'ਤੇ ਹੀ ਕਰੀਬ 200 ਹਾਈ ਡੈਫੀਨੇਸ਼ਨ ਕੈਮਰੇ ਲਗਾਏ ਗਏ ਹਨ, ਜੋ 3 ਕਿਲੋਮੀਟਰ ਤੱਕ ਸਾਫ ਤਸਵੀਰਾਂ ਖਿੱਚ ਸਕਦੇ ਹਨ। ਇਨ੍ਹਾਂ ਕੈਮਰਿਆਂ ਦੀ ਮਾਨਟਰਿੰਗ ਲਈ ਕਈ ਕੰਟਰੋਲ ਰੂਮ ਬਣਾਏ ਗਏ ਹਨ।
ਗਣਤੰਤਰ ਦਿਵਸ ਦੀ ਪਰੇਡ ਦੌਰਾਨ ਦਿੱਲੀ ਦੇ ਆਸਮਾਨ ਨੂੰ ਫਲਾਇੰਗ ਜੋਨ 'ਚ ਤਬਦੀਲ ਕਰ ਦਿੱਤਾ ਜਾਵੇਗਾ ਭਾਵ ਪਰੇਡ ਦੌਰਾਨ ਕਿਸੇ ਵੀ ਜਹਾਜ਼ ਨੂੰ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਉਤਰਨ ਜਾਂ ਉਡਾਨ ਭਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਘੋੜਿਆਂ 'ਚ ਇਨਫੈਕਸ਼ਨ: ਬੈਨ ਹਟਿਆ, ਘੋੜੀ ਚੜ੍ਹ ਸਕਣਗੇ ਦਿੱਲੀ ਦੇ ਲਾੜੇ
NEXT STORY