ਮੁੰਬਈ- ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੰਬਈ 'ਚ 15 ਜਨਵਰੀ ਤੱਕ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਅਨੁਸਾਰ ਹੁਣ ਜਨਤਕ ਥਾਂਵਾਂ 'ਤੇ ਜਾਣ ਨੂੰ ਲੈ ਕੇ ਵੀ ਪਾਬੰਦੀ ਲਾਗੂ ਰਹੇਗੀ। ਇਸ ਦੇ ਨਾਲ ਹੀ 15 ਜਨਵਰੀ ਤੱਕ ਧਾਰਾ 144 ਲਾਗੂ ਰਹੇਗੀ। ਨਵੇਂ ਨਿਯਮਾਂ ਦੇ ਅਧੀਨ ਲੋਕ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਦਰਮਿਆਨ ਸਮੁੰਦਰ ਤੱਟਾਂ, ਖੁੱਲ੍ਹੇ ਮੈਦਾਨਾਂ, ਪਾਰਕਾਂ ਅਤੇ ਇਸੇ ਤਰ੍ਹਾਂ ਦੇ ਜਨਤਕ ਸਥਾਨਾਂ 'ਤੇ ਨਹੀਂ ਜਾ ਸਕਣਗੇ। ਸੀਨੀਅਰ ਪੁਲਸ ਅਧਿਾਕਰੀ ਐੱਸ. ਚੈਤਨਯ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ 1 ਵਜੇ ਤੋਂ ਲਾਗੂ ਹੋਣ ਵਾਲੇ ਆਦੇਸ਼ ਦੇ ਅਧੀਨ ਵੱਡੇ ਸਮਾਰੋਹਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਹ 15 ਜਨਵਰੀ ਤੱਕ ਰਹੇਗੀ।
ਆਦੇਸ਼ ਅਨੁਸਾਰ,''ਕੋਰੋਨਾ ਦੇ ਮਾਮਲਿਆਂ 'ਚ ਵਾਧੇ ਅਤੇ ਨਵੇਂ ਓਮੀਕ੍ਰੋਨ ਵੇਰੀਐਂਟ ਦੇ ਉਭਰਨ ਕਾਰਨ ਸ਼ਹਿਰ 'ਚ ਕੋਰੋਨਾ ਮਹਾਮਾਰੀ ਤੋਂ ਖ਼ਤਰਾ ਬਣਿਆ ਹੋਇਆ ਹੈ।'' ਆਦੇਸ਼ 'ਚ ਕਿਹਾ ਗਿਆ ਹੈ ਕਿ ਮਨੁੱਖੀ ਜੀਵਨ, ਸਿਹਤ ਅਤੇ ਸੁਰੱਖਿਆ ਲਈ ਖ਼ਤਰੇ ਨੂੰ ਰੋਕਣ ਅਤੇ ਵਾਇਰਸ ਫ਼ੈਲਣ ਤੋਂ ਰੋਕਣ ਲਈ ਪਾਬੰਦੀ ਜਾਰੀ ਕੀਤੀ ਗਈ ਹੈ। ਤੀਜੀ ਲਹਿਰ ਦੇ ਖ਼ਦਸ਼ੇ ਦਰਮਿਆਨ ਮਹਾਰਾਸ਼ਟਰ 'ਚ ਤਾਜ਼ਾ ਓਮੀਕ੍ਰੋਨ ਵੇਰੀਐਂਟ ਦੇ 198 ਮਾਮਲੇ ਦੇਖੇ ਗਏ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਸਾਰ ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਦਹੀਆ ਮੁਅੱਤਲ, ਚਾਰਜਸ਼ੀਟ ਦੇ ਆਦੇਸ਼
NEXT STORY