ਜੰਮੂ- ਅਮਰਨਾਥ ਯਾਤਰਾ ਨੂੰ ਲੈ ਕੇ ਤੀਰਥ ਯਾਤਰੀਆਂ ਲਈ ਨਵੀਂ ਅਪਡੇਟ ਸਾਹਮਣੇ ਆਈ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਯਾਤਰਾ ਕਰਨ ਲਈ ਉਮਰ ਤੈਅ ਕੀਤੀ ਗਈ ਹੈ। 13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਅਮਰਨਾਥ ਯਾਤਰਾ 'ਤੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਸਾਲ 62 ਦਿਨ ਚੱਲਣ ਵਾਲੀ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣੀ ਹੈ। ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਅੱਜ ਤੋਂ ਸ਼ੁਰੂ ਅਮਰਨਾਥ ਯਾਤਰਾ ਦੀ ਰਜਿਸਟ੍ਰੇਸ਼ਨ, ਜਾਣੋ ਕੀ ਹੈ ਆਨਲਾਈਨ ਪ੍ਰਕਿਰਿਆ
ਨਵੇਂ ਨਿਯਮਾਂ ਮੁਤਾਬਕ 6 ਹਫ਼ਤੇ ਤੋਂ ਵੱਧ ਦੀ ਗਰਭ ਅਵਸਥਾ ਵਾਲੀ ਕਿਸੇ ਵੀ ਔਰਤ ਦਾ ਯਾਤਰਾ ਰਜਿਸਟ੍ਰੇਸ਼ਨ ਨਹੀਂ ਕੀਤਾ ਜਾਵੇਗਾ। ਦੱਸ ਦੇਈਏ ਕਿ ਬਾਬਾ ਅਮਰਨਾਥ ਦੀ ਯਾਤਰਾ ਦੋ ਰਸਤਿਆਂ ਤੋਂ ਹੁੰਦੀ ਹੈ। ਪਹਿਲਾ- ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿਚ ਪਹਿਲਗਾਮ ਜ਼ਰੀਏ 48 ਕਿਲੋਮੀਟਰ ਦਾ ਮਾਰਗ ਅਤੇ ਦੂਜਾ ਮੱਧ ਕਸ਼ਮੀਰ ਦੇ ਗਾਂਦਰੇਬਲ ਜ਼ਿਲ੍ਹੇ ਵਿਚ 14 ਕਿਲੋਮੀਟਰ ਛੋਟਾ ਖੜ੍ਹੀ ਚੜ੍ਹਾਈ ਵਾਲਾ ਬਾਲਟਾਲ ਮਾਰਗ। ਅਧਿਕਾਰੀਆਂ ਨੇ ਕਿਹਾ ਕਿ ਯਾਤਰਾ ਦੋਹਾਂ ਰਸਤਿਓਂ ਇਕੱਠੇ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ- ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਜਾਰੀ ਕੀਤਾ ਮੈਨਿਊ, ਜਾਣੋ ਇਸ ਵਾਰ ਲੰਗਰ 'ਚ ਖਾਣ ਨੂੰ ਕੀ-ਕੀ ਮਿਲੇਗਾ?
ਇਹ ਲੋਕ ਯਾਤਰਾ ਨਹੀਂ ਕਰ ਸਕਦੇ
6 ਹਫ਼ਤਿਆਂ ਤੋਂ ਵੱਧ ਗਰਭਵਤੀ ਔਰਤਾਂ
13 ਸਾਲ ਤੋਂ ਘੱਟ ਉਮਰ ਦੇ ਬੱਚੇ
75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ
ਕਿਸੇ ਗੰਭੀਰ ਬੀਮਾਰੀ ਵਾਲੇ ਮਰੀਜ਼
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਹੋਵੇਗੀ ਹੋਰ ਵੀ ਆਸਾਨ, J&K 'ਚ 18 ਨਵੇਂ ਰੋਪਵੇਅ ਦਾ ਹੋਵੇਗਾ ਨਿਰਮਾਣ
ਇਹ ਮਰੀਜ਼ ਵੀ ਨਹੀਂ ਜਾ ਸਕਦੇ ਅਮਰਨਾਥ ਯਾਤਰਾ 'ਤੇ
ਬਲੱਡ ਪ੍ਰੈਸ਼ਰ
ਸ਼ੂਗਰ
ਹਾਈਪਰਟੈਨਸ਼ਨ
ਜੋੜਾਂ ਦਾ ਦਰਦ
ਸਾਹ ਦੀ ਬੀਮਾਰੀ
ਮਿਰਗੀ ਦੇ ਦੌਰੇ
ਦੇਸ਼ ਨੂੰ ਜਲਦ ਮਿਲ ਸਕਦੈ ਨਵਾਂ ਸੰਸਦ ਭਵਨ, PM ਮੋਦੀ ਇਸ ਦਿਨ ਕਰਨਗੇ ਉਦਘਾਟਨ
NEXT STORY