ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਆਂਧਰਾ ਪ੍ਰਦੇਸ਼ ਤੋਂ ਪਰੇਸ਼ਾਨੀ ਵਧਾਉਣ ਵਾਲੀ ਖਬਰ ਹੈ। ਇੱਥੇ ਵਾਇਰਸ ਦਾ ਨਵਾਂ ਸਰੂਪ ਮਿਲਿਆ ਹੈ, ਜਿਸ ਨੂੰ ਏ. ਪੀ. ਸਟ੍ਰੇਨ (AP Strain) ਨਾਂ ਦਿੱਤਾ ਗਿਆ ਹੈ। ਸੈਂਟਰ ਫਾਰ ਸੈਲਯੂਲਰ ਐਂਡ ਮਾਲੀਕਯੂਲਰ ਬਾਇਓਲਾਜੀ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਭਾਰਤ ਵਿਚ ਮੌਜੂਦਾ ਕੋਰੋਨਾ ਵਾਇਰਸ ਦੇ ਮੁਕਾਬਲੇ ਨਵਾਂ ਰੂਪ 15 ਗੁਣਾ ਵੱਧ ਖ਼ਤਰਨਾਕ ਹੈ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ ਮਾਮਲੇ 2 ਕਰੋੜ ਦੇ ਪਾਰ, ਮੌਤਾਂ ਦੇ ਅੰਕੜੇ ਕਰਦੇ ਨੇ ਹੈਰਾਨ
ਦੱਖਣੀ ਭਾਰਤ ਵਿਚ ਹੁਣ ਤਕ ਕੋਰੋਨਾ ਦੇ 5 ਰੂਪ ਮਿਲ ਚੁੁੱਕੇ ਹਨ। ਨਵੇਂ ਸਰੂਪ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ 3-4 ਦਿਨਾਂ ਵਿਚ ਹਾਈਪੋਕਸੀਆ ਜਾਂ ਡਿਸਪਨੀਆ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਸਥਿਤੀ ’ਚ ਸਾਹ ਮਰੀਜ਼ ਦੇ ਫੇਫੜਿਆਂ ਤਕ ਪਹੁੰਚਣਾ ਬੰਦ ਹੋ ਜਾਂਦਾ ਹੈ। ਵੇਲੇ ਸਿਰ ਇਲਾਜ ਅਤੇ ਆਕਸੀਜਨ ਸੁਪੋਰਟ ਨਾ ਮਿਲਣ ’ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਭਾਰਤ ਵਿਚ ਇਨ੍ਹੀਂ ਦਿਨੀਂ ਇਸੇ ਕਾਰਨ ਜ਼ਿਆਦਾਤਰ ਮਰੀਜ਼ਾਂ ਦੀ ਮੌਤ ਹੋ ਰਹੀ ਹੈ।
ਇਹ ਵੀ ਪੜ੍ਹੋ : ਮੌਤ ਦੀਆਂ ਅਫ਼ਵਾਹਾਂ ਤੋਂ ਬਾਅਦ ਲਾਈਵ ਹੋਇਆ ਸਿੱਖ ਨੌਜਵਾਨ ਜੋਤਜੀਤ, ਦੱਸਿਆ ਆਪਣੀ ਸਿਹਤ ਦਾ ਹਾਲ
ਰਿਪੋਰਟ ਅਨੁਸਾਰ ਇਹ ਵਾਇਰਸ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਵਿਸ਼ਾਖਾਪਟਨਮ ਸਮੇਤ ਦੂਜੇ ਹਿੱਸਿਆਂ ਵਿਚ ਫੈਲ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਇਸ ਦੇ ਰੂਪ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਹੋਈ ਸੀ। ਇਹ ਆਮ ਲੋਕਾਂ ’ਚ ਕਾਫੀ ਤੇਜ਼ੀ ਨਾਲ ਫੈਲਿਆ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਚੰਗੀ ਇਮਿਊਨਿਟੀ ਵਾਲੇ ਲੋਕਾਂ ਨੂੰ ਵੀ ਲਪੇਟ ਵਿਚ ਲੈ ਰਿਹਾ ਹੈ। ਵਿਸ਼ਾਖਾਪਟਨਮ ਦੇ ਜ਼ਿਲ੍ਹਾ ਕੁਲੈਕਟਰ ਵੀ. ਵਿਨੇ ਚੰਦ ਨੇ ਦੱਸਿਆ ਕਿ ਅਸੀਂ ਹੁਣ ਵੀ ਕੋਰੋਨਾ ਦੇ ਨਵੇਂ ਰੂਪ ਬਾਰੇ ਪਤਾ ਲਾ ਰਹੇ ਹਾਂ।
ਇਹ ਵੀ ਪੜ੍ਹੋ : ਲਾਕਡਾਊਨ ਦਰਮਿਆਨ ਗ਼ਰੀਬਾਂ ਲਈ ਕੇਜਰੀਵਾਲ ਨੇ ਮੁਫ਼ਤ ਰਾਸ਼ਨ ਸਮੇਤ ਕੀਤੇ ਇਹ ਐਲਾਨ
ਇਨਫੈਕਸ਼ਨ ਦੀ ਰਫਤਾਰ ਬਹੁਤ ਤੇਜ਼ : ਵਾਇਰਸ ਦੀ ਵਧੀ ਹੋਈ ਤਾਕਤ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਕੋਵਿਡ ਸਪੈਸ਼ਲ ਅਧਿਕਾਰੀ ਅਤੇ ਆਂਧਰਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਪੀ. ਵੀ. ਸੁਧਾਕਰ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਇਸ ਦੇ ਇਨਫੈਕਸ਼ਨ ਦੀ ਰਫਤਾਰ ਬਹੁਤ ਤੇਜ਼ ਹੈ। ਪਹਿਲਾਂ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਨੂੰ ਹਾਈਪੋਕਸੀਆ ਜਾਂ ਡਿਸਪਨੀਆ ਸਟੇਜ ਤਕ ਪਹੁੰਚਣ ’ਚ ਘੱਟੋ-ਘੱਟ ਇਕ ਹਫਤਾ ਲੱਗਦਾ ਸੀ ਪਰ ਹੁਣ ਮਰੀਜ਼ 3 ਜਾਂ 4 ਦਿਨਾਂ ਵਿਚ ਹੀ ਗੰਭੀਰ ਸਥਿਤੀ ਵਿਚ ਪਹੁੰਚ ਰਹੇ ਹਨ। ਇਸੇ ਲਈ ਆਕਸੀਜਨ ਤੇ ਬੈੱਡ ਦੀ ਲੋੜ ਬਹੁਤ ਵਧ ਗਈ ਹੈ। ਇਹ ਨੌਜਵਾਨਾਂ, ਇੱਥੋਂ ਤਕ ਕਿ ਬੱਚਿਆਂ ਨੂੰ ਵੀ ਵੱਡੇ ਪੈਮਾਨੇ ’ਤੇ ਪ੍ਰਭਾਵਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਬਿਹਾਰ ’ਚ ਵੀ 15 ਮਈ ਤਕ ਲੱਗੀ ਤਾਲਾਬੰਦੀ, CM ਨਿਤੀਸ਼ ਕੁਮਾਰ ਨੇ ਕੀਤਾ ਐਲਾਨ
ਵਿਰੋਧੀ ਧਿਰ ਦੀ ਏਕਤਾ ਲਈ ਕੰਮ ਕਰਨਗੇ ਸ਼ਰਦ ਪਵਾਰ
NEXT STORY