ਨਵੀਂ ਦਿੱਲੀ— ਭਾਰਤੀਆਂ ਲਈ ਭੂਟਾਨ ਹਮੇਸ਼ਾ ਤੋਂ ਛੁੱਟੀਆਂ ਬਿਤਾਉਣ ਲਈ ਪਹਿਲੀ ਪਸੰਦ ਰਿਹਾ ਹੈ। ਹਰ ਸਾਲ ਕਰੀਬ 2 ਲੱਖ ਭਾਰਤੀ ਆਪਣੇ ਛੁੱਟੀਆਂ ਬਿਤਾਉਣ ਲਈ ਭੂਟਾਨ ਜਾਂਦੇ ਹਨ ਪਰ ਅਗਲੇ ਸਾਲ ਤੋਂ ਭੂਟਾਨ ਜਾਣਾ ਭਾਰਤੀਆਂ ਦੀ ਜੇਬ 'ਤੇ ਭਾਰੀ ਪੈ ਸਕਦਾ ਹੈ। ਦਰਅਸਲ ਭੂਟਾਨ ਜਨਵਰੀ ਤੋਂ ਖੇਤਰੀ ਸੈਲਾਨੀਆਂ ਲਈ 250 ਡਾਲਰ ਯਾਨੀ ਕਰੀਬ 17000 ਰੁਪਏ ਦਾ ਮਿਨੀਮਮ ਡੇਲੀ ਪੈਕੇਜ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲੇ ਇਹ ਮਿਨੀਮਮ ਡੇਲੀ ਪੈਕੇਜ ਵਿਦੇਸ਼ੀ ਸੈਲਾਨੀਆਂ 'ਤੇ ਲਾਗੂ ਹੁੰਦਾ ਹੈ। ਖੇਤਰੀ ਸੈਲਾਨੀਆਂ ਦੇ ਅਧੀਨ ਭਾਰਤੀ, ਬੰਗਲਾਦੇਸ਼ ਅਤੇ ਮਾਲਦੀਵ ਦੇ ਸੈਲਾਨੀ ਸ਼ਾਮਲ ਹੁੰਦੇ ਹਨ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਟੂਰਿਜਮ ਕਾਊਂਸਿਲ ਆਫ ਭੂਟਾਨ (ਟੀ.ਸੀ.ਬੀ.) ਦੇ ਡਾਇਰੈਕਟਰ ਜਨਰਲ ਡੋਰਜੀ ਧਾਰਧੂਲ ਦਾ ਕਹਿਣਾ ਹੈ ਕਿ ਦੇਸ਼ ਦੀ ਹਾਈ ਵੈਲਊ-ਲੋਅ ਇੰਪੈਕਟ ਟੂਰਿਜਮ ਪਾਲਿਸੀ ਦਾ ਪ੍ਰਸਤਾਵ ਬਣਾਇਆ ਗਿਆ ਸੀ। ਹਾਲਾਂਕਿ ਇਸ ਪ੍ਰਸਤਾਵ ਦੇ ਲਾਗੂ ਹੋਣ ਦੀ ਤਾਰੀਕ 'ਤੇ ਉਨ੍ਹਾਂ ਨੇ ਕੁਝ ਵੀ ਨਹੀਂ ਬੋਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪ੍ਰਸਤਾਵ ਕਦੇ ਵੀ ਲਾਗੂ ਹੋ ਸਕਦਾ ਹੈ। ਭੂਟਾਨ ਟੂਰਿਜਮ ਨਾਲ ਜੁੜੇ ਇਕ ਸੂਤਰ ਦਾ ਕਹਿਣਾ ਹੈ ਕਿ ਪਾਲਿਸੀ ਡ੍ਰਾਫਟ 'ਚ ਇਸ 4 ਸਾਲ ਤੱਕ ਲਾਗੂ ਕਰਨ ਦੀ ਗੱਲ ਕਹੀ ਗਈ ਹੈ।
5 ਮੈਂਬਰਾਂ ਦੇ ਪਰਿਵਾਰ ਨੂੰ 23 ਹਜ਼ਾਰ ਰੁਪਏ ਰੋਜ਼ਾਨਾ ਕਰਨਾ ਪਵੇਗਾ ਭੁਗਤਾਨ
ਟੂਰਿਜਮ ਡਵੈਲਪਮੈਂਟ ਨੈਟਵਰਕ ਦੇ ਜਨਰਲ ਸੈਕ੍ਰੇਟਰੀ ਸਮਰਾਟ ਸਾਨਯਾਲ ਦਾ ਕਹਿਣਾ ਹੈ ਕਿ ਹਾਲੇ ਭੂਟਾਨ 'ਚ ਖੇਤਰੀ ਸੈਲਾਨੀਆਂ ਨੂੰ ਵੱਖ-ਵੱਖ ਸਾਈਟਸ 'ਤੇ ਹਰੇਕ ਐਂਟਰੀ ਲਈ 50 ਤੋਂ 500 ਰੁਪਏ ਪ੍ਰਤੀ ਸੈਲਾਨੀ ਦਾ ਭੁਗਤਾਨ ਕਰਨਾ ਹੁੰਦਾ ਹੈ। ਜੇਕਰ ਇਹ ਮਿਨੀਮਮ ਡੇਲੀ ਪੈਕੇਜ ਲਾਗੂ ਹੁੰਦਾ ਹੈ ਤਾਂ 5 ਮੈਂਬਰਾਂ ਦੇ ਪਰਿਵਾਰ ਨੂੰ ਘੱਟੋ-ਘੱਟ 23 ਹਜ਼ਾਰ ਰੁਪਏ ਦਾ ਭੁਗਤਾਨ ਰੋਜ਼ਾਨਾ ਕਰਨਾ ਹੋਵੇਗਾ, ਜੋ ਕਿ ਬਜਟ ਟਰੈਵਲਜ਼ ਲਈ ਬਹੁਤ ਜ਼ਿਆਦਾ ਹੈ।
ਭੂਟਾਨ ਜਾਣ ਵਾਲੇ ਸੈਲਾਨੀਆਂ 'ਚ 74 ਫੀਸਦੀ ਸੈਲਾਨੀ ਖੇਤਰੀ ਸਨ
ਅੰਕੜਿਆਂ ਅਨੁਸਾਰ ਪਿਛਲੇ ਸਾਲ ਭੂਟਾਨ ਜਾਣ ਵਾਲੇ ਸੈਲਾਨੀਆਂ 'ਚ 74 ਫੀਸਦੀ ਸੈਲਾਨੀ ਖੇਤਰੀ ਸਨ। ਯਾਨੀ 74 ਫੀਸਦੀ ਸੈਲਾਨੀ ਭਾਰਤ, ਬੰਗਲਾਦੇਸ਼ ਅਤੇ ਮਾਲਦੀਵ ਤੋਂ ਪੁੱਜੇ ਸਨ। ਪਿਛਲੇ ਸਾਲ ਭਾਰਤ ਤੋਂ ਕਰੀਬ 1,91,836 ਸੈਲਾਨੀ ਭੂਟਾਨ ਪਹੁੰਚੇ ਸਨ, ਜੋ ਖੇਤਰੀ ਸੈਲਾਨੀਆਂ ਦਾ 95 ਫੀਸਦੀ ਹੈ। ਭੂਟਾਨ ਜਾਣ ਵਾਲਿਆਂ 'ਚ ਭਾਰਤ ਤੋਂ ਬਾਅਦ 10,450 ਸੈਲਾਨੀਆਂ ਨਾਲ ਬੰਗਲਾਦੇਸ਼ ਦੂਜੇ ਸਥਾਨ 'ਤੇ ਹੈ।
ਹਿੰਦੂਆਂ 'ਚ ਸਾਂਝੇ ਪਰਿਵਾਰ ਅੱਜ ਵੀ ਦਮਦਾਰ, ਵੱਡੇ ਪਰਿਵਾਰਾਂ ਦੇ ਮਾਮਲੇ 'ਚ ਮੁਸਲਿਮ ਅੱਗੇ
NEXT STORY