ਸਿਰਸਾ— ਸਾਧਵੀ ਯੌਨ ਸ਼ੋਸ਼ਣ ਦੇ ਦੋਸ਼ 'ਚ ਜੇਲ 'ਚ ਬੰਦ ਰਾਮ ਰਹੀਮ ਇਸ ਵਾਰ ਨਵੇਂ ਸਾਲ ਦਾ ਜਸ਼ਨ ਜੇਲ 'ਚ ਹੀ ਮਨਾਵੇਗਾ। ਜਿਥੇ ਰਾਮ ਰਹੀਮ ਹਰ ਵਾਰ ਨਵੇਂ ਸਾਲ ਦਾ ਜਸ਼ਨ ਪੂਰੇ ਇਕ ਮਹੀਨੇ ਤਕ ਮਨਾਇਆ ਕਰਦਾ ਸੀ। ਉਥੇ ਹੀ ਹੁਣ ਉਹ ਨਵੇਂ ਸਾਲ ਦਾ ਸਵਾਗਤ ਇਸ ਵਾਰ ਜੇਲ 'ਚ ਕਰੇਗਾ। ਰਾਮ ਰਹੀਮ ਦੇ ਚੇਲੇ ਕਰੀਬ 20 ਦਸੰਬਰ ਤੋਂ ਬਾਅਦ ਹੀ ਡੇਰਾ ਸੱਚਾ ਸੌਦਾ 'ਚ ਇੱਕਠੇ ਹੋਣ ਲੱਗਦੇ ਸਨ। ਜਿਨ੍ਹਾਂ ਦੀ ਗਿਣਤੀ ਲੱਖਾਂ ਕਰੋੜਾਂ 'ਚ ਹੁੰਦੀ ਸੀ ਪਰ ਇਸ ਵਾਰ ਇਹ ਡੇਰਾ ਵੀ ਸੁੰਨਾ-ਸੁੰਨਾ ਨਜ਼ਰ ਆ ਰਿਹਾ ਹੈ ਅਤੇ ਇਸ ਵਾਰ ਰਾਮ ਰਹੀਮ ਆਪਣਾ ਨਵਾਂ ਸਾਲ ਜੇਲ 'ਚ ਹੀ ਬਿਤਾਵੇਗਾ।
ਦਰਅਸਲ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਜੀ ਦੇ ਜਨਮ ਦਿਵਸ 25 ਜਨਵਰੀ ਦੀਆਂ ਤਿਆਰੀਆਂ ਡੇਰੇ 'ਚ ਦਸੰਬਰ ਮਹੀਨੇ ਤੋਂ ਹੀ ਸ਼ੁਰੂ ਹੋ ਜਾਂਦੀਆਂ ਸਨ। ਇਸ ਜਸ਼ਨ 'ਚ ਭੰਡਾਰੇ ਦਾ ਆਯੋਜਨ ਵੀ ਕੀਤਾ ਜਾਂਦਾ ਸੀ। ਇਸ ਦੌਰਾਨ ਕੜਾਹ ਦਾ ਪ੍ਰਸਾਦ ਆਦਿ ਵੰਡਿਆ ਜਾਂਦਾ ਸੀ। ਉਥੇ ਹੀ ਰਾਮ ਰਹੀਮ 25 ਜਨਵਰੀ ਨੂੰ ਡੇਰੇ ਦੇ ਦੂਜੇ ਗੁਰੂ ਜੀ ਦੇ ਨਾਂ 'ਤੇ ਹਜ਼ਾਰਾਂ ਟਨ ਦਾ ਕੇਕ ਕੱਟਿਆ ਕਰਦਾ ਸੀ, ਇਸ ਦਿਨ ਕਾਫੀ ਧੂਮ-ਧਾਮ ਨਾਲ ਦੇਸ਼-ਵਿਦੇਸ਼ ਦੇ ਕਲਾਕਾਰਾਂ ਵਲੋਂ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਰਹੇ ਹਨ ਅਤੇ ਇਸ ਜਸ਼ਨ ਦਾ ਸਿਲਸਿਲਾ ਹਰ ਸਾਲ ਜਨਵਰੀ ਦੇ ਪੂਰੇ ਮਹੀਨੇ ਚੱਲਿਆ ਕਰਦਾ ਸੀ ਪਰ ਇਸ ਵਾਰ ਇਨ੍ਹਾਂ ਸਾਰਿਆਂ ਪ੍ਰੋਗਰਾਮਾਂ ਦੇ ਬਿਨਾਂ ਹੀ ਰਾਮ ਰਹੀਮ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਹੀ ਨਵੇਂ ਸਾਲ ਦਾ ਸਵਾਗਤ ਕਰਨਾ ਹੋਵੇਗਾ।
GST ਤੇ ਨੋਟਬੰਦੀ ਦਾ ਲੋਕਾਂ ਨੂੰ ਫਾਇਦਾ: ਵੈਂਕੇਯਾ
NEXT STORY