ਕੁਸ਼ੀਨਗਰ— ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਬੁੱਧਵਾਰ ਇਕ ਕੁੱਤਾ ਆਪਣੇ ਮੂੰਹ 'ਚ ਨਵਜੰਮੇ ਬੱਚੇ ਦੀ ਲਾਸ਼ ਨੂੰ ਲੈ ਕੇ ਸੜਕਾਂ ਅਤੇ ਗਲੀਆਂ 'ਚ ਘੁੰਮਦਾ ਰਿਹਾ। ਦੁਖਦਾਈ ਗੱਲ ਇਹ ਹੈ ਕਿ ਕਿਸੇ ਨੇ ਵੀ ਉਕਤ ਨਵਜੰਮੇ ਬੱਚੇ ਦੀ ਲਾਸ਼ ਨੂੰ ਕੁੱਤੇ ਦੇ ਮੂੰਹ 'ਚੋਂ ਛੁਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਕੁਝ ਨੌਜਵਾਨਾਂ ਨੇ ਇਨਸਾਨੀਅਤ ਵਿਖਾਈ ਅਤੇ ਕੁੱਤੇ ਨੂੰ ਘੇਰ ਲਿਆ। ਇਸ 'ਤੇ ਕੁੱਤਾ ਲਾਸ਼ ਨੂੰ ਛੱਡ ਕੇ ਦੌੜ ਗਿਆ।
ਪੁਲਸ ਸੂਤਰਾਂ ਮੁਤਾਬਕ ਇਕ ਦਿਨ ਦੇ ਇਸ ਬੱਚੇ ਨੂੰ ਕੋਈ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ ਗਿਆ ਸੀ। ਪੁਲਸ ਬੱਚੇ ਦੀ ਮਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਬੁੱਧਵਾਰ ਰਾਤ ਤਕ ਕਰ ਰਹੀ ਸੀ ਪਰ ਇਸ ਸਬੰਧੀ ਕੋਈ ਸਫਲਤਾ ਨਹੀਂ ਮਿਲੀ। ਨਵਜੰਮਾ ਬੱਚਾ ਮੁੰਡਾ ਸੀ।
ਫੇਸਬੁੱਕ 'ਤੇ ਗੋਰੀ ਮੇਮ ਨਾਲ ਦੋਸਤੀ ਪਈ ਮਹਿੰਗੀ, ਲੱਗਾ 10 ਲੱਖ ਦਾ ਚੂਨਾ
NEXT STORY