ਨੰਦਿਆਲ- ਆਂਧਰਾ ਪ੍ਰਦੇਸ਼ ਦੇ ਨੰਦਿਆਲ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਇਕ ਨਵ-ਵਿਆਹੇ ਜੋੜੇ ਸਣੇ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਅੱਲਾਗੱਡਾ ਮੰਡਲ ਦੇ ਨਲਾਗਤਲਾ ਨੇੜੇ ਨੈਸ਼ਨਲ ਹਾਈਵੇਅ 'ਤੇ ਵਾਪਰਿਆ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5.15 ਵਜੇ ਦੇ ਕਰੀਬ ਵਾਪਰਿਆ, ਜਦੋਂ ਕਾਰ ਚਲਾ ਰਹੇ ਵਿਅਕਤੀ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਵੱਲ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ- ਜਾਣੋ ਕੀ ਹੁੰਦੀ ਹੈ Dry Ice ਜਿਸ ਨੂੰ ਖਾ ਕੇ ਹਸਪਤਾਲ ਪਹੁੰਚੇ ਲੋਕ, ਮੂੰਹ 'ਚੋਂ ਨਿਕਲਣ ਲੱਗਾ ਸੀ ਖੂਨ
ਕਾਰ 'ਚ ਸਵਾਰ ਸਾਰੇ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੈਦਰਾਬਾਦ ਦਾ ਰਹਿਣ ਵਾਲਾ ਇਹ ਪਰਿਵਾਰ ਤਿਰੁਮਾਲਾ ਮੰਦਰ ਵਿਚ ਦਰਸ਼ਨ ਕਰ ਕੇ ਤਿਰੂਪਤੀ ਤੋਂ ਘਰ ਪਰਤ ਰਿਹਾ ਸੀ। ਇਸ ਹਾਦਸੇ ਵਿਚ ਇਕ ਹਫ਼ਤਾ ਪਹਿਲਾਂ ਵਿਆਹੇ ਬਾਲਕਿਰਨ ਅਤੇ ਕਾਵਿਆ ਦੀ ਮੌਤ ਹੋ ਗਈ। ਹਾਦਸੇ ਵਿਚ ਬਾਲਕਿਰਨ ਦੀ ਮਾਂ ਮੰਤਰੀ ਲਕਸ਼ਮੀ, ਪਿਤਾ ਮੰਥਰੀ ਰਵਿੰਦਰ ਅਤੇ ਛੋਟਾ ਭਰਾ ਉਦੈ ਵੀ ਮਾਰੇ ਗਏ। ਪਰਿਵਾਰ ਸਿਕੰਦਰਾਬਾਦ ਦੇ ਪੱਛਮੀ ਵੈਂਕਟਪੁਰ ਦਾ ਰਹਿਣ ਵਾਲਾ ਸੀ। ਬਾਲਕਿਰਨ ਨੇ 29 ਫਰਵਰੀ ਨੂੰ ਕਾਵਿਆ ਨਾਲ ਵਿਆਹ ਕਰਵਾਇਆ ਸੀ ਅਤੇ ਰਿਸੈਪਸ਼ਨ 3 ਮਾਰਚ ਨੂੰ ਸ਼ਹਿਰ ਦੇ ਸ਼ਮੀਰਪੇਟ ਵਿਚ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ- CM ਦਾ ਐਲਾਨ, ਜਲਦੀ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਪਹਿਲੀ 'ਅੰਡਰਵਾਟਰ ਟਰੇਨ', PM ਮੋਦੀ ਅੱਜ ਵਿਖਾਉਣਗੇ ਹਰੀ ਝੰਡੀ
NEXT STORY