ਬਿਜਨੈੱਸ ਡੈਸਕ - ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੋ ਜੋ ਗਰਮੀਆਂ ਵਿੱਚ ਠੰਡੀ ਬੀਅਰ ਤੋਂ ਬਿਨਾਂ ਰਾਹਤ ਮਹਿਸੂਸ ਨਹੀਂ ਕਰਦੇ, ਤਾਂ ਇਹ ਖ਼ਬਰ ਤੁਹਾਡੇ ਲਈ ਸਿੱਧੀ ਰਾਹਤ ਦਾ ਸੁਨੇਹਾ ਲੈ ਕੇ ਆਈ ਹੈ। ਬ੍ਰਿਟੇਨ ਅਤੇ ਭਾਰਤ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ (FTA) ਤੋਂ ਬਾਅਦ, ਹੁਣ ਬ੍ਰਿਟਿਸ਼ ਬੀਅਰ ਅਤੇ ਸਕਾਚ ਵਿਸਕੀ 'ਤੇ ਆਯਾਤ ਡਿਊਟੀ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ, ਭਾਰਤ ਵਿੱਚ ਬ੍ਰਿਟਿਸ਼ ਬੀਅਰ ਦੀ ਕੀਮਤ 75 ਪ੍ਰਤੀਸ਼ਤ ਤੱਕ ਘੱਟ ਸਕਦੀ ਹੈ। ਇਸਦਾ ਸਿੱਧਾ ਫਾਇਦਾ ਹੁਣ ਬੀਅਰ ਪ੍ਰੇਮੀਆਂ ਦੀ ਜੇਬ 'ਤੇ ਪਵੇਗਾ ਕਿਉਂਕਿ ਜੋ ਬੀਅਰ ਪਹਿਲਾਂ 200 ਰੁਪਏ ਵਿੱਚ ਮਿਲਦੀ ਸੀ, ਹੁਣ ਸਿਰਫ਼ 50 ਰੁਪਏ ਵਿੱਚ ਮਿਲਣ ਦੀ ਉਮੀਦ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਸ਼ਰਾਬ ‘ਤੇ ਟੈਕਸ ਲਗਾਉਣਾ ਸੂਬੇ ਦਾ ਵਿਸ਼ਾ ਹੈ। ਇਸਦਾ ਮਤਲਬ ਹੈ ਕਿ ਹਰੇਕ ਸੂਬੇ ਨੂੰ ਸ਼ਰਾਬ ‘ਤੇ ਆਪਣੇ ਟੈਕਸ, ਡਿਊਟੀਆਂ ਅਤੇ ਕੀਮਤ ਨਿਰਧਾਰਿਤ ਨਿਯਮ ਲਾਗੂ ਕਰਨ ਦਾ ਅਧਿਕਾਰ ਹੈ। ਜੇਕਰ ਸੂਬਾ ਸਰਕਾਰਾਂ ਬੀਅਰ ‘ਤੇ ਟੈਕਸ ਵਧਾਉਂਦੀਆਂ ਹਨ, ਤਾਂ 200 ਰੁਪਏ ਵਾਲੀ ਬੀਅਰ 50 ਰੁਪਏ ਵਿੱਚ ਮਿਲਣੀ ਮੁਸ਼ਕਲ ਹੀ ਹੈ।
ਭਾਰਤ ਵਿੱਚ ਬੀਅਰ ਦਾ ਕਾਰੋਬਾਰ
ਭਾਰਤ ਵਿੱਚ ਬੀਅਰ ਦਾ ਚੰਗਾ ਬਾਜ਼ਾਰ ਹੈ। ਜਾਣਕਾਰੀ ਅਨੁਸਾਰ, ਭਾਰਤ ਦਾ ਬੀਅਰ ਬਾਜ਼ਾਰ 2024 ਵਿੱਚ ਲਗਭਗ 50,000 ਕਰੋੜ ਰੁਪਏ ਹੋਣ ਦੀ ਉਮੀਦ ਹੈ, ਬਦਲਦੀ ਜੀਵਨ ਸ਼ੈਲੀ ਅਤੇ ਸਮਾਜਿਕ ਸੱਭਿਆਚਾਰ ਇਸ ਵਾਧੇ ਨੂੰ ਖੰਭ ਦੇ ਰਹੇ ਹਨ।
ਸਭ ਤੋਂ ਵੱਧ ਬੀਅਰ ਕਿੱਥੇ ਵਿਕਦੀ ਹੈ ?
ਭਾਰਤ ਵਿੱਚ, ਬੀਅਰ ਸਭ ਤੋਂ ਵੱਧ ਦੱਖਣੀ ਰਾਜਾਂ ਜਿਵੇਂ ਕਿ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਵਿੱਚ ਪੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਗੋਆ ਆਪਣੇ ਉਦਾਰ ਸ਼ਰਾਬ ਕਾਨੂੰਨਾਂ ਅਤੇ ਸੈਲਾਨੀਆਂ ਦੇ ਕਾਰਨ ਇੱਕ ਪ੍ਰਮੁੱਖ ਕੇਂਦਰ ਹੈ। ਉੱਤਰੀ ਭਾਰਤ ਵਿੱਚ, ਦਿੱਲੀ ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਵੀ ਬੀਅਰ ਦੀ ਖਪਤ ਚੰਗੀ ਹੁੰਦੀ ਹੈ।
ਭਾਰਤ ਨੂੰ 'ਧਰਮਸ਼ਾਲਾ' ਸਮਝਣ ਦੀ ਗ਼ਲਤੀ ਨਾ ਕਰੋ : ਸੁਪਰੀਮ ਕੋਰਟ
NEXT STORY