ਨਵੀਂ ਦਿੱਲੀ — ਰਾਸ਼ਟਰੀ ਹਰਿਆਲੀ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਦੀ ਇਸ ਗੱਲ ਲਈ ਖਿਚਾਈ ਕੀਤੀ ਹੈ ਕਿ ਉਸ ਨੇ ਇਹ ਯਕੀਨੀ ਬਣਾਉਣ ਲਈ ਉਸ ਦੇ ਸਰਕੂਲਰ ਦੀ ਵਾਰ-ਵਾਰ ਅਣਦੇਖੀ ਕੀਤੀ ਹੈ ਕਿ ਇਥੋਂ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਸੰਚਾਲਿਤ ਏਅਰਲਾਈਨਜ਼ ਦੇ ਜਹਾਜ਼ ਉਡਾਣ ਦੌਰਾਨ ਟਾਇਲਟ ਟੈਂਕ ਖਾਲੀ ਨਾ ਕਰਨ।
ਐੱਨ. ਜੀ. ਟੀ. ਮੁਖੀ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਬੈਂਚ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਹੁਕਮ ਦੀ 31 ਅਗਸਤ ਤਕ ਪਾਲਣਾ ਨਾ ਕੀਤੀ ਗਈ ਤਾਂ ਸ਼ਹਿਰੀ ਹਵਾਬਾਜ਼ੀ ਡਾਇਰੈਕਟਰ ਜਨਰਲ ਦੀ ਤਨਖਾਹ ਰੋਕ ਦਿੱਤੀ ਜਾਵੇਗੀ।
ਪੈਨਲ ਨੇ ਇਸ ਗੱਲ 'ਤੇ ਸਖਤ ਇਤਰਾਜ਼ ਕੀਤਾ ਕਿ ਉਸ ਦੇ ਸਪੱਸ਼ਟ ਹੁਕਮ ਦੇ ਬਾਵਜੂਦ ਹਵਾਬਾਜ਼ੀ ਅਥਾਰਟੀ ਵਲੋਂ ਨਾ ਤਾਂ ਕੋਈ ਸਪੱਸ਼ਟੀਕਰਨ ਦਿੱਤਾ ਗਿਆ ਅਤੇ ਨਾ ਹੀ ਉਸ ਦੀ ਕੋਈ ਪਾਲਣਾ ਕੀਤੀ ਗਈ।
ਆਂਧਰ ਪ੍ਰਦੇਸ਼ : ਖਦਾਨ 'ਚ ਹੋਇਆ ਧਮਾਕਾ, 11 ਲੋਕਾਂ ਦੀ ਮੌਤ
NEXT STORY