ਕੁਰਨੂਲ— ਆਂਧਰ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਦੇ ਅਲੁਰੂ ਮੰਡਲ ਦੇ ਹਰੀਬੇਲਗਲ ਪਿੰਡ 'ਚ ਸ਼ੁੱਕਰਵਾਰ ਦੀ ਰਾਤ ਇਕ ਗ੍ਰੇਨਾਈਟ ਖਦਾਨ 'ਚ ਭਿਆਨਕ ਧਮਾਕਾ ਹੋਣ ਕਾਰਨ 11 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਘਟਨਾ 'ਤੇ ਦੁੱਖ ਜ਼ਾਹਿਰ ਕੀਤਾ ਹੈ। ਨਾਇਡੂ ਨੇ ਕਲੈਕਟਰ ਤੇ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਜ਼ਖਮੀਆਂ ਲਈ ਬਿਹਤਰ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ।
ਚਸ਼ਮਦੀਦਾਂ ਨੇ ਦੱਸਿਆ ਕਿ ਖਦਾਨ 'ਚ ਕਰੀਬ 8 ਵਜੇ ਧਮਾਕਾ ਹੋਇਆ ਸੀ, ਜਿਸ ਦੀ ਆਵਾਜ਼ ਨੂੰ ਹਾਦਸੇ ਵਾਲੀ ਥਾਂ ਤੋਂ 20 ਕਿਲੋਮੀਟਰ ਦੂਰ ਤਕ ਸੁਣਿਆ ਜਾ ਸਕਦਾ ਸੀ। ਧਮਾਕੇ 'ਚ ਇਸ ਇਲਾਕੇ ਦੇ ਨੇੜਲੇ 10 ਘਰ, ਤਿੰਨ ਟ੍ਰੈਕਟਰ ਤੇ ਇਕ ਲਾਰੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ 20 ਮਜ਼ਦੂਰ ਕੰਮ ਕਰ ਰਹੇ ਸਨ। ਜ਼ਿਆਦਾਤਰ ਮਜ਼ਦੂਰ ਓੜੀਸ਼ਾ ਤੋਂ ਕੰਮ ਕਰਨ ਲਈ ਇਥੇ ਆਏ ਸਨ। ਸਾਰੇ ਜ਼ਖਮੀ ਲੋਕਾਂ ਨੂੰ ਪਹਿਲਾਂ ਅਲੁਰੂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਬਾਅਦ 'ਚ ਉਨ੍ਹਾਂ ਨੂੰ ਕੁਰਨੂਲ ਤੇ ਅਡੋਨੀ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਬਿਹਾਰ ਦੇ ਪਰਿਵਾਰ ਨੂੰ ਕੰਨਿਆਕੁਮਾਰੀ 'ਚ ਮਿਲੇ, 10 ਸਾਲ ਪਹਿਲਾਂ ਗੁਆਚੇ 'ਅਮਿਤਾਭ ਬੱਚਨ'
NEXT STORY