ਜਬਲਪੁਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੱਧ ਪ੍ਰਦੇਸ਼ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨਾਲ ਇਕ ਖੁਫ਼ੀਆ ਅਗਵਾਈ ਵਾਲੀ ਸੰਯੁਕਤ ਮੁਹਿੰਮ 'ਚ ਆਈ.ਐੱਸ.ਆਈ.ਐੱਸ. ਨਾਲ ਜੁੜੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮਾਮਲੇ 'ਚ ਜਬਲਪੁਰ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ 26-27 ਮਈ ਨੂੰ ਜਬਲਪੁਰ 'ਚ 13 ਥਾਵਾਂ 'ਤੇ ਰਾਤ ਭਰ ਦੀ ਛਾਪੇਮਾਰੀ ਤੋਂ ਬਾਅਦ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਸਈਅਦ ਮਮੂਰ ਅਲੀ, ਮੁਹੰਮਦ ਆਦਿਲ ਖਾਨ ਅਤੇ ਮੁਹੰਮਦ ਸ਼ਾਹਿਦ ਵਜੋਂ ਪਛਾਣ ਹੋਈ ਹੈ। ਤਲਾਸ਼ੀ ਦੌਰਾਨ ਭਾਰੀ ਮਾਤਰਾ 'ਚ ਤੇਜ਼ਧਾਰ ਹਥਿਆਰ, ਗੋਲਾ-ਬਾਰੂਦ, ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਉਪਕਰਣ ਵੀ ਜ਼ਬਤ ਕੀਤੇ ਗਏ।
ਅਗਸਤ 2022 'ਚ ਏਜੰਸੀ ਦੇ ਨੋਟਿਸ 'ਚ ਆਏ ਮੁਹੰਮਦ ਆਦਿਲ ਖਾਨ ਦੀ ਆਈ.ਐੱਸ.ਆਈ.ਐੱਸ. ਸਮਰਥਕ ਗਤੀਵਿਧੀਆਂ ਦੀ ਜਾਂਚ ਦੌਰਾਨ ਐੱਨ.ਆਈ.ਏ. ਨੇ 24 ਮਈ ਨੂੰ ਇਕ ਮਾਮਲਾ ਦਰਜ ਕੀਤਾ ਸੀ। ਐੱਨ.ਆਈ.ਏ. ਨੂੰ ਪਤਾ ਲੱਗਾ ਕਿ ਉਹ ਅਤੇ ਉਸ ਦੇ ਸਹਿਯੋਗੀ ਆਈ.ਐੱਸ.ਆਈ.ਐੱਸ. ਦੇ ਇਸ਼ਾਰੇ 'ਤੇ ਭਾਰਤ 'ਚ ਹਿੰਸਕ ਅੱਤਵਾਦੀ ਹਮਲੇ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ-ਨਾਲ ਜ਼ਮੀਨੀ ਦਾਅਵਾ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਆਈ.ਐੱਸ.ਆਈ.ਐੱਸ. ਦੇ ਪ੍ਰਚਾਰ ਪ੍ਰਸਾਰ 'ਚ ਸ਼ਾਮਲ ਸਨ। ਮਾਡਿਊਸ ਸਥਾਨਕ ਮਸਜਿਦਾਂ ਅਤੇ ਘਰਾਂ 'ਚ ਬੈਠਕਾਂ ਕਰਦਾ ਸੀ ਅਤੇ ਦੇਸ਼ 'ਚ ਅੱਤਵਾਦ ਫੈਲਾਉਣ ਦੀ ਯੋਜਨਾ ਅਤੇ ਸਾਜਿਸ਼ਾਂ ਰਚਦਾ ਸੀ। ਜਾਂਚ ਤੋਂ ਪਤਾ ਲੱਗਾ ਕਿ ਤਿੰਨੋਂ ਦੋਸ਼ੀ ਕੱਟੜਪੰਥੀ ਸਨ ਅਤੇ ਹਿੰਸਕ ਜਿਹਾਦ ਨੂੰ ਅੰਜਾਮ ਦੇਣ ਲਈ ਦ੍ਰਿੜ ਸਨ। ਉਹ ਫੰਡ ਇਕੱਠਾ ਕਰਨ, ਆਈ.ਐੱਸ.ਆਈ.ਐੱਸ. ਪ੍ਰਚਾਰ ਸਮੱਗਰੀ ਦਾ ਪ੍ਰਸਾਰ ਕਰਨ, ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਭਰਤੀ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਹਥਿਆਰ ਅਤੇ ਗੋਲਾ-ਬਾਰੂਦ ਖਰੀਦਣ ਦੀ ਕੋਸ਼ਿਸ਼ 'ਚ ਲੱਗੇ ਹੋਏ ਸਨ।
ਮੱਧ ਪ੍ਰਦੇਸ਼ ਦੇ ਸਕੂਲ ’ਚ ਹਿੰਦੂ ਵਿਦਿਆਰਥਣਾਂ ਨੂੰ ਪਹਿਨਾਇਆ ਹਿਜਾਬ
NEXT STORY