ਸ਼੍ਰੀਨਗਰ (ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀਰਵਾਰ ਨੂੰ ਜੰਮੂ ਕਸ਼ਮੀਰ 'ਚ ਕਈ ਥਾਂਵਾਂ 'ਤੇ ਅੱਤਵਾਦੀ ਫੰਡਿੰਗ ਮਾਮਲੇ 'ਚ ਛਾਪੇਮਾਰੀ ਕੀਤੀ। ਐੱਨ.ਆਈ.ਏ. ਨੇ ਕਿਹਾ,''ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਇਕ ਮਾਮਲੇ ਦੇ ਸਿਲਸਿਲੇ 'ਚ ਵੀਰਵਾਰ ਨੂੰ ਜੰਮੂ ਕਸ਼ਮੀਰ 'ਚ ਕਈ ਥਾਂਵਾਂ 'ਤੇ ਛਾਪੇ ਮਾਰੇ ਗਏ।'' ਐੱਨ.ਆਈ.ਏ. ਅਨੁਸਾਰ,''ਸ਼੍ਰੀਨਗਰ ਦੇ ਬਾਰਾਮੂਲਾ 'ਚ ਕਈ ਥਾਂਵਾਂ 'ਤੇ ਰਾਸ਼ਟਰੀ ਜਾਂਚ ਏਜੰਸੀ ਵਲੋਂ ਤਲਾਸ਼ੀ ਲਈ ਗਈ, ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।''
ਇਸ ਤੋਂ ਪਹਿਲਾਂ 27 ਮਾਰਚ ਨੂੰ ਐੱਨ.ਆਈ.ਏ. ਨੇ ਇਕ ਐੱਨ.ਜੀ.ਓ. ਟੈਰਰ ਫੰਡਿੰਗ ਮਾਮਲੇ 'ਚ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਤਲਾਸ਼ੀ ਮੁਹਿੰਮ ਚਲਾਈ ਸੀ। ਐੱਨ.ਆਈ.ਏ. ਅਨੁਸਾਰ, ਮਾਮਲਾ ਕਸ਼ਮੀਰ ਘਾਟੀ 'ਚ ਵੱਖਵਾਦੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਬਣਾਏ ਰੱਖਣ ਲਈ ਵੱਖਵਾਦੀਆਂ/ਅੱਤਵਾਦੀ ਸੰਗਠਨਾਂ ਵਲੋਂ ਕੁਝ ਗੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਟਰੱਸਟ, ਸੋਸਾਇਟੀ ਅਤੇ ਸੰਗਠਨਾਂ ਵਲੋਂ ਪੈਸਿਆਂ ਇਕੱਠੇ ਅਤੇ ਟਰਾਂਸਫਰ ਨਾਲ ਸੰਬੰਧਤ ਹੈ।
ਕਾਂਗਰਸ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਤੇ ਬੇਟੀ ਸਰਾਵਰਾ ‘ਆਪ’ ’ਚ ਸ਼ਾਮਿਲ
NEXT STORY