ਜੰਮੂ (ਜੇ. ਐੱਨ. ਐੱਫ.)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਵਿਸ਼ੇਸ਼ ਜੱਜ ਅਸ਼ਵਿਨੀ ਸ਼ਰਮਾ ਨੇ 19 ਸਾਲ ਦੀ ਜਾਂਚ ਉਪਰੰਤ ਹਿਜਬੁਲ ਮੁਜਾਹਿਦੀਨ ਦੇ 3 ਓਵਰ ਗਰਾਊਂਡ ਵਰਕਰਾਂ- ਮਾਜਿਦ ਅਲੀ ਸ਼ੇਖ, ਸ਼ਾਹ ਨਵਾਜ ਅਤੇ ਮਾਜਿਦ ਅਮੀਨ ਨੂੰ ਟੈਰਰ ਫੰਡਿੰਗ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ ਅਤੇ ਪੰਜਾਬ ਦੀਆਂ ਅਦਾਲਤਾਂ ’ਚ ਤਾਇਨਾਤ 108 ਜੱਜ ਤਬਦੀਲ, ਕਈਆਂ ਨੂੰ ਮਿਲੀ ਤਰੱਕੀ, ਪੜ੍ਹੋ ਪੂਰਾ ਵੇਰਵਾ
ਪੁਲਸ ਡਾਇਰੀ ਅਨੁਸਾਰ 28 ਦਸੰਬਰ 2004 ਨੂੰ ਆਰਮੀ ਇੰਟੈਲੀਜੈਂਸ ਦੀ ਨਾਕਾ ਪਾਰਟੀ ਅਤੇ ਜੰਮੂ-ਕਸ਼ਮੀਰ ਪੁਲਸ ਦੀ ਵਿਸ਼ੇਸ਼ ਆਪ੍ਰੇਸ਼ਨ ਟੀਮ (ਐੱਸ. ਓ. ਟੀ.) ਨੇ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਬੜੀ ਬ੍ਰਾਹਮਣਾਂ ਦੇ ਤਰੋਰ ਪਿੰਡ ਦੇ ਨਜ਼ਦੀਕ ਮਾਰੂਤੀ ਓਮਿਨੀ ਵੈਨ ਨੰਬਰ ਜੇ. ਕੇ. 02-ਜੇ/1505 ’ਚੋਂ 9 ਲੱਖ 38 ਹਜ਼ਾਰ ਰੁਪਏ ਸਮੇਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਦਿੱਲੀ ਤੋਂ ਜੰਮੂ ਵੱਲ ਆ ਰਹੇ ਸਨ। ਉਕਤ ਰਾਸ਼ੀ ਜਾਵੇਦ ਅਹਿਮਦ ਵਾਨੀ ਨਿਵਾਸੀ ਘਾਟ, ਡੋਡਾ ਤੋਂ ਮੁਲਜ਼ਮਾਂ ਵੱਲੋਂ ਇਕੱਠੀ ਕੀਤੀ ਗਈ ਸੀ, ਜਿਸ ਨੂੰ ਜ਼ਿਲਾ ਡੋਡਾ ’ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਪਾਬੰਦੀਸ਼ੁਦਾ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਅਤੇ ਜ਼ਿਲਾ ਡੋਡਾ ਦੇ ਆਪੇ ਬਣੇ ਏਰੀਆ ਕਮਾਂਡਰ ਮਸੂਦ ਅਹਿਮਦ ਤੱਕ ਪੰਹੁਚਾਉਣਾ ਸੀ।
ਇਹ ਖ਼ਬਰ ਵੀ ਪੜ੍ਹੋ - ਗੋਲ਼ੀ ਲੱਗਣ ਨਾਲ 12ਵੀਂ ਦੇ ਵਿਦਿਆਰਥੀ ਦੀ ਮੌਤ, ਪਿਛਲੇ ਮਹੀਨੇ ਸ਼ੂਟਿੰਗ 'ਚ ਜਿੱਤਿਆ ਸੀ ਗੋਲਡ ਮੈਡਲ
ਮਾਮਲੇ ਦੀ ਸੁਣਵਾਈ ਦੌਰਾਨ ਦੋਵਾਂ ਪੱਖਾਂ ਦੇ ਵਕੀਲਾਂ ਦੀ ਤਕਰਾਰ ਸੁਣਨ ਉਪਰੰਤ ਐੱਨ. ਆਈ. ਏ. ਦੇ ਵਿਸ਼ੇਸ਼ ਜੱਜ ਨੇ ਕਿਹਾ ਕਿ ਹਾਲਾਤ ਦੇ ਕੁਲ ਮੁਲਾਂਕਣ ’ਤੇ ਅਦਾਲਤ ਇਸ ਨਤੀਜੇ ’ਤੇ ਪਹੁੰਚੀ ਕਿ ਮੁਸ਼ਕਲ ਹਾਲਾਤ ਦੇ ਮੱਦੇਨਜ਼ਰ ਮੁਲਜ਼ਮ ਕਿਸੇ ਵੀ ਕਿਸਮ ਦੀ ਨਰਮਦਿਲੀ ਦੇ ਪਾਤਰ ਨਹੀਂ ਹਨ। ਅਦਾਲਤ ਦਾ ਮੰਨਣਾ ਸੀ ਕਿ ਮਾਮਲੇ ਦੇ ਮੁਲਜ਼ਮ ਪੈਸਾ ਜੁਟਾ ਕੇ ਉਸ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਮੈਂਬਰਾਂ ਤੱਕ ਪਹੁੰਚਾਉਂਦੇ ਹੋਏ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗੈਰ-ਕਾਨੂੰਨੀ ਗਤੀਵਿਧੀ ਕਾਨੂੰਨ ਦੀਆਂ ਵਿਵਸਥਾਵਾਂ ਦੇ ਤਹਿਤ ਅਪਰਾਧ ਕਰਨ ’ਚ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੇਰਲ 'ਚ ਬਣੀ 55 ਫੁੱਟ ਉੱਚੀ ਹਨੂੰਮਾਨ ਮੂਰਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਉਦਘਾਟਨ
NEXT STORY