ਸ਼੍ਰੀਨਗਰ (ਵਾਰਤ): ਈ.ਡੀ. ਨੇ ਪਾਕਿਸਤਾਨ 'ਚ ਕਸ਼ਮੀਰੀ ਵਿਦਿਆਰਥੀਆਂ ਨੂੰ ਐੱਮ.ਬੀ.ਬੀ.ਐੱਸ. ਸੀਟਾਂ ਵੇਚਣ ਦੇ ਮਾਮਲੇ 'ਚ ਮੰਗਲਵਾਰ ਨੂੰ ਕਸ਼ਮੀਰ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਸ਼੍ਰੀਨਗਰ ਸਥਿਤ ਈ.ਡੀ. ਦੇ ਖੇਤਰੀ ਦਫ਼ਤਰ ਨੇ ਮਨੀ ਲਾਂਡਰਿੰਗ ਪ੍ਰਿਵੈਂਸ਼ਨ ਐਕਟ ਤਹਿਤ ਜੰਮੂ-ਕਸ਼ਮੀਰ ਦੇ ਸ਼੍ਰੀਨਗਰ, ਬਡਗਾਮ, ਕੁਪਵਾੜਾ ਤੇ ਅਨੰਤਨਾਗ ਜ਼ਿਲ੍ਹਿਆਂ ਵਿਚ 10 ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ।
ਇਹ ਖ਼ਬਰ ਵੀ ਪੜ੍ਹੋ - Energy Drinks ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ, ਪੰਜਾਬ ਦੇ ਇਸ ਜ਼ਿਲ੍ਹੇ 'ਚ ਬੰਦ ਹੋ ਜਾਵੇਗੀ ਵਿਕਰੀ!
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਥਿਤ ਕਾਲਜਾਂ, ਸੰਸਥਾਵਾਂ ਤੇ ਯੂਨੀਵਰਸਿਟੀਆਂ ਵਿਚ ਐੱਮ.ਬੀ.ਬੀ.ਐੱਸ. ਸਮੇਤ ਵੱਖ-ਵੱਖ ਵਪਾਰਕ ਪਾਠਕ੍ਰਮਾਂ ਵਿਚ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੇ ਦਾਖ਼ਲੇ ਵਿਚ ਹੇਰਫੇਰ ਜਾਂ ਪ੍ਰਬੰਧ ਕਰਨ ਵਾਲੇ ਕੁੱਝ ਸਿੱਖਿਅਕ ਸਲਾਹਕਾਰਾਂ ਦੇ ਨਾਲ ਹੱਥ ਮਿਲਾਉਣ ਵਾਲੇ ਸਾਜ਼ਿਸਕਰਤਾਵਾਂ ਦੀ ਸ਼ਮੂਲੀਅਤ ਦੀ ਜਾਂਚ ਸਬੰਧੀ ਤਲਾਸ਼ੀ ਲਈ ਗਈ।
ਇਹ ਖ਼ਬਰ ਵੀ ਪੜ੍ਹੋ - Instagram ਦੀ ਵੀਡੀਓ ਬਣੀ 3 ਮੌਤਾਂ ਦੀ ਵਜ੍ਹਾ! ਧੀ ਦੀ ਕਰਤੂਤ ਤੋਂ ਨਾਰਾਜ਼ ਪਿਓ ਨੇ ਉਜਾੜ ਲਿਆ ਸਾਰਾ ਪਰਿਵਾਰ
ਈ.ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਅਚੱਲ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਤੇ ਘਪਲੇ ਨਾਲ ਸਬੰਧਤ ਡਿਜੀਟਲ ਉਪਕਰਨਾਂ ਸਮੇਤ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਤੇ ਜ਼ਬਤ ਕੀਤੇ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੱਧ ਪ੍ਰਦੇਸ਼ 'ਚ ਬੋਰਵੈੱਲ ਵਿਚ ਡਿੱਗਿਆ 7 ਸਾਲਾ ਬੱਚਾ, ਬਚਾਅ ਕਾਰਜ ਜਾਰੀ
NEXT STORY