ਸ਼੍ਰੀਨਗਰ (ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇੱਥੇ ਜੰਮੂ ਕਸ਼ਮੀਰ ਕੋਲੀਸ਼ਨ ਆਫ਼ ਸਿਵਲ ਸੋਸਾਇਟੀਜ਼ (ਜੇ.ਕੇ.ਸੀ.ਸੀ.ਐੱਸ.) ਦਫ਼ਤਰ ’ਚ ਸੋਮਵਾਰ ਨੂੰ ਛਾਪੇ ਮਾਰੇ।
ਐੱਨ.ਆਈ.ਏ. ਸੂਤਰਾਂ ਅਨੁਸਾਰ ਸ਼੍ਰੀਨਗਰ ’ਚ ਅਮੀਰਾ ਕਦਲ ਪੁਲ ਕੋਲ ਦਫ਼ਤਰ ’ਚ ਛਾਪੇਮਾਰੀ ਕੀਤੀ। ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਜਵਾਨ ਤਲਾਸ਼ੀ ’ਚ ਐੱਨ.ਆਈ.ਏ. ਦੀ ਮਦਦ ਕਰ ਰਹੇ ਹਨ। ਪਿਛਲੇ ਦਿਨੀਂ ਐੱਨ.ਆਈ.ਏ. ਨੇ ਸਮੂਹ ਦੇ ਪ੍ਰੋਗਰਾਮ ਕੋਆਰਡੀਨੇਟਰ ਦੇ ਘਰ ਦੀ ਤਲਾਸ਼ੀ ਲਈ ਸੀ। ਜੇ.ਕੇ.ਸੀ.ਸੀ.ਐੱਸ. ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਦਸਤਾਵੇਜ਼ੀਕਰਨ ਕਰਦਾ ਰਿਹਾ ਹੈ।
ਨੇਪਾਲ-ਭਾਰਤ ਦੋਸਤੀ ਸੰਗੀਤ ਪ੍ਰੋਗਰਾਮ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਕਾਠਮੰਡੂ 'ਚ ਹੋਇਆ ਆਯੋਜਿਤ
NEXT STORY