ਜਗਦਲਪੁਰ- ਛੱਤੀਸਗੜ੍ਹ 'ਚ ਪਿਛਲੀ ਵਾਰ ਲੋਕ ਸਭਾ ਚੋਣਾਂ ਦੌਰਾਨ ਨਕਸਲੀਆਂ ਦੀ ਬਾਰੂਦੀ ਸੁਰੰਗ ਦੇ ਵਿਸਫ਼ੋਟ ਨਾਲ ਭਾਜਪਾ ਵਿਧਾਇਕ ਭੀਮਾ ਮੰਡਾਵੀ ਅਤੇ ਉਸ ਦੇ ਸੁਰੱਖਿਆ ਕਰਮੀਆਂ ਦੀ ਹੋਈ ਮੌਤ ਦੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇਕ ਦਰਜਨ ਤੋਂ ਵੱਧ ਨਕਸਲੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਪਿਛਲੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ 9 ਅਪ੍ਰੈਲ ਨੂੰ ਨਕਸਲੀਆਂ ਦੀ ਬਾਰੂਦੀ ਸੁਰੰਗ ਦੇ ਵਿਸਫ਼ੋਟ ਨਾਲ ਭਾਜਪਾ ਵਿਧਾਇਕ ਭੀਮਾ ਮੰਡਾਵੀ ਅਤੇ ਉਸ ਦੇ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਐੱਨ.ਆਈ.ਏ. ਨੇ 20 ਨਕਸਲੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਐੱਨ.ਆਈ.ਏ. ਦੀ ਸੂਚੀ 'ਚ ਗਣੇਸ਼ ਉਈਕੇ, ਮਾਡਵੀ ਹਿੜਮਾ, ਬਸਵਰਾਜ ਸਮੇਤ ਕਈ ਨਕਸਲ ਕਮਾਂਡਰਾਂ ਦ ਨਾਮ ਸ਼ਾਮਲ ਹਨ। ਐੱਨ.ਆਈ.ਏ. ਨੇ ਇਨ੍ਹਾਂ ਲੋਕਾਂ 'ਤੇ 7 ਲੱਖ ਤੱਕ ਦਾ ਇਨਾਮ ਐਲਾਨ ਕੀਤਾ ਹੋਇਆ ਹੈ। ਇਨ੍ਹਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਉੱਚਿਤ ਇਨਾਮ ਦੇਣ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖਣ ਦਾ ਐਲਾਨ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ ਤੋਂ ਬਾਅਦ ਕੁੱਲ 5 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ, ਜਿਸ 'ਚ ਜ਼ਿਆਦਾਤਰ ਅਜਿਹੇ ਪਿੰਡ ਵਾਲੇ ਹਨ, ਜਿਨ੍ਹਾਂ 'ਤੇ ਨਕਸਲੀਆਂ ਨੂੰ ਸਾਮਾਨ ਸਪਲਾਈ ਕਰਨ ਵਰਗੇ ਦੋਸ਼ ਹਨ। ਐੱਨ.ਆਈ.ਏ. ਦੀ ਜਾਰੀ ਸੂਚੀ 'ਚ ਨਕਸਲੀਆਂ ਦੇ ਬਟਾਲੀਅਨ ਇਕ ਦੇ ਕਮਾਂਡਰ ਵਿਨੋਦ, ਜਗਦੀਸ਼ ਤੋਂ ਇਲਾਵਾ ਮਾਡਵੀ ਦੇਵੇ, ਮਾਡਵੀ ਲਿੰਗਾ, ਕੁਹਰਾਮ ਸੁਨੀਤਾ, ਨੰਬਾਲਾ ਕੇਸ਼ਵ ਰਾਵ, ਭੂਪਤੀ ਉਰਫ਼ (ਸੋਨੂੰ, ਦੇਵਜੀ, ਮੀਡੀਅਮ ਸੁਰੇਸ਼, ਸਾਈਨਾਥ, ਜੈਲਾਲ ਮੰਡਾਵੀ, ਲਿੰਗੇ ਮਡਕਾਮ, ਮਾਡਵੀ ਮਾਸਾ, ਕੋਸਾ, ਉਮੇਸ਼ ਹੇਮਲਾ, ਕਟੱਮ ਸੁਦਰਸ਼ਨ, ਚੈਤੂ, ਬਾਰਸੇ ਜੋਗਾ ਸ਼ਾਮਲ ਹਨ।
ਖੇਤੀ ਕਾਨੂੰਨਾਂ ਦੇ ਮੁੱਦੇ ਨੂੰ UN ’ਚ ਲੈ ਕੇ ਜਾਣਗੇ ਕਿਸਾਨ? ਰਾਕੇਸ਼ ਟਿਕੈਤ ਨੇ ਦਿੱਤਾ ਸਪੱਸ਼ਟੀਕਰਨ
NEXT STORY