ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ ’ਤੇ 30 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਦੀ ਤਸਕਰੀ ਕਰਨ ਦੇ ਦੋਸ਼ ’ਚ ਇਕ ਨਾਈਜੀਰੀਅਨ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੋਹਾ ਤੋਂ ਹੁੰਦੇ ਹੋਏ ਲਾਗੋਸ ਤੋਂ ਆਉਣ ਮਗਰੋਂ ਦੋਸ਼ੀ ਔਰਤ ਨੂੰ ਰੋਕਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਕਬਜ਼ੇ 'ਚੋਂ ਕਰੀਬ 4 ਕਿਲੋ ਹੈਰੋਇਨ, ਜਿਸ ਦੀ ਕੀਮਤ 30 ਕਰੋੜ ਰੁਪਏ ਹੈ, ਜੋ ਕਿ ਇਕ ਬੈਗ ਦੇ ਅੰਦਰ ਛੁਪਾ ਕੇ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਗਏ ਹਨ।
ਦਿੱਲੀ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ, ਕੇਜਰੀਵਾਲ ਸਰਕਾਰ ਸ਼ੁਰੂ ਕਰ ਰਹੀ ਹੈ ਵਿਸ਼ੇਸ਼ 'ਮਹਿਲਾ ਮੁਹੱਲਾ ਕਲੀਨਿਕ'
NEXT STORY