ਦੇਹਰਾਦੂਨ (ਭਾਸ਼ਾ)- ਉੱਤਰਾਖੰਡ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਕਾਰਨ ਪਿਛਲੇ 24 ਘੰਟਿਆਂ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਜ਼ਿਆਦਾ ਮੀਂਹ ਪੈਅ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਮੀਂਹ ਨਾਲ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਇੱਕ ਵਿਅਕਤੀ ਲਾਪਤਾ ਹੈ ਅਤੇ ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਵੀ ਹੋਏ ਹਨ। ਕੇਦਾਰਨਾਥ ਯਾਤਰਾ ਰੂਟ ਦੇ ਬੇਸ ਕੈਂਪ ਗੌਰੀਕੁੰਡ ਵਿਖੇ ਬੁੱਧਵਾਰ ਤੜਕੇ ਮੀਂਹ ਦੌਰਾਨ ਢਿੱਗਾਂ ਡਿੱਗਣ ਕਾਰਨ ਇਕ ਝੋਂਪੜੀ ਵਿਚ ਸੌਂ ਰਹੇ ਇੱਕ ਨੇਪਾਲੀ ਪਰਿਵਾਰ ਦੇ 2 ਬੱਚਿਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਗੌਰੀਕੁੰਡ ਪਿੰਡ 'ਚ ਹੈਲੀਪੈਡ ਨੇੜੇ ਝੌਂਪੜੀ 'ਤੇ ਡਿੱਗੇ ਮਲਬੇ 'ਚੋਂ ਬੱਚਿਆਂ ਦੀ ਮਾਂ ਜਾਨਕੀ ਸੁਰੱਖਿਅਤ ਬਾਹਰ ਆ ਗਈ। ਹਾਦਸੇ ਦੇ ਸਮੇਂ ਬੱਚਿਆਂ ਦੇ ਪਿਤਾ ਸਤਿਆਰਾਜ ਨੇਪਾਲ ਗਏ ਹੋਏ ਸਨ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਘਰ, 30 ਸਾਲਾ ਹਰਮਨਬੀਰ ਸਿੰਘ ਦੀ ਓਵਰਡੋਜ਼ ਨਾਲ ਮੌਤ
ਹਾਦਸੇ 'ਚ ਜ਼ਖ਼ਮੀ ਬੱਚੀ ਦੀ ਪਛਾਣ 8 ਸਾਲਾ ਸਵੀਟੀ ਵਜੋਂ ਹੋਈ ਹੈ ਜਦਕਿ ਉਸ ਦੀ ਛੋਟੀ ਭੈਣ 5 ਸਾਲਾ ਪਿੰਕੀ ਅਤੇ ਇਕ ਹੋਰ ਛੋਟੇ ਬੱਚੇ ਦੀ ਮੌਤ ਹੋ ਗਈ ਹੈ। ਗੌਰੀਕੁੰਡ ਵਿੱਚ 5 ਦਿਨਾਂ ਵਿੱਚ ਜ਼ਮੀਨ ਖਿਸਕਣ ਦੀ ਇਹ ਦੂਜੀ ਘਟਨਾ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੌੜੀ ਜ਼ਿਲ੍ਹੇ ਦੇ ਸਤਪੁਲੀ ਇਲਾਕੇ 'ਚ ਇਕ ਕਾਰ 500 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਉਸ ਵਿਚ ਸਵਾਰ ਸਾਰੇ 4 ਲੋਕਾਂ ਦੀ ਮੌਤ ਹੋ ਗਈ। ਮੰਗਲਵਾਰ ਦੇਰ ਰਾਤ ਮੀਂਹ ਦੌਰਾਨ ਗੁਮਖਾਲ 'ਚ ਵਾਪਰੇ ਹਾਦਸੇ ਦੇ ਸਮੇਂ ਇਹ ਸਾਰੇ ਗੁਮਖਾਲ ਬਾਜ਼ਾਰ ਤੋਂ ਜੈਹਰੀਖਲ ਖੇਤਰ 'ਚ ਸਥਿਤ ਆਪਣੇ ਪਿੰਡ ਦੇਵਦਲੀ ਵੱਲ ਪਰਤ ਰਹੇ ਸਨ। ਮਰਨ ਵਾਲਿਆਂ ਵਿੱਚ ਪਿਓ-ਪੁੱਤ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਚੰਦਰਮੋਹਨ ਸਿੰਘ ਬਿਸ਼ਟ (62) ਅਤੇ ਅਤੁਲ ਬਿਸ਼ਟ (35) ਵਜੋਂ ਹੋਈ ਹੈ। ਬਾਕੀ 2 ਮ੍ਰਿਤਕਾਂ ਦੇ ਨਾਂ ਦਿਨੇਸ਼ ਸਿੰਘ (63) ਅਤੇ ਕਮਲ ਬਿਸ਼ਟ (45) ਹਨ। ਇਕ ਹੋਰ ਘਟਨਾ 'ਚ ਪੌੜੀ ਜ਼ਿਲ੍ਹੇ ਦੇ ਕਾਲਜੀਖਲ ਇਲਾਕੇ 'ਚ ਮੁੰਡਨੇਸ਼ਵਰ ਨੇੜੇ ਦੁਪਹਿਰ 2 ਵਜੇ ਦੇ ਕਰੀਬ ਇਕ ਕਾਰ 'ਚ ਜਾ ਰਹੀ ਇਕ ਔਰਤ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਪੌੜੀ ਜ਼ਿਲ੍ਹੇ ਦੇ ਕੋਟਦਵਾਰ ਇਲਾਕੇ ਦੇ ਪਿੰਡ ਚੂਨਾ ਮਹਿਦਾ 'ਚ ਜ਼ਮੀਨ ਖਿਸਕਣ ਨਾਲ ਇਕ ਘਰ ਡਿੱਗ ਗਿਆ, ਜਿਸ 'ਚ 1 ਵਿਅਕਤੀ ਦੇ ਮਲਬੇ ਹੇਠਾਂ ਦੱਬੇ ਜਾਣ ਦੀ ਸੂਚਨਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਪੱਕੇ ਹੋਣ ਦਾ ਜਸ਼ਨ ਮਨਾਉਣ ਦੌਰਾਨ ਝੀਲ 'ਚ ਡੁੱਬੇ ਪੰਜਾਬੀ ਗੱਭਰੂ ਦੀ ਲਾਸ਼ ਬਰਾਮਦ
ਉੱਤਰਕਾਸ਼ੀ ਜ਼ਿਲ੍ਹੇ 'ਚ ਰਿਸ਼ੀਕੇਸ਼-ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਡਾਬਰਕੋਟ ਨੇੜੇ ਸਵੇਰੇ 8 ਵਜੇ ਦੇ ਕਰੀਬ ਬੱਸ 'ਤੇ ਪੱਥਰ ਡਿੱਗਣ ਕਾਰਨ 1 ਮਹਿਲਾ ਯਾਤਰੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਹਾਦਸੇ ਸਮੇਂ ਬੱਸ ਜਾਨਕੀਚੱਟੀ ਤੋਂ ਬਰਕੋਟ ਆ ਰਹੀ ਸੀ। ਊਧਮ ਸਿੰਘ ਨਗਰ ਜ਼ਿਲ੍ਹੇ ਦੀ ਗਦਰਪੁਰ ਤਹਿਸੀਲ ਦੇ ਦਿਨੇਸ਼ਪੁਰ ਵਿੱਚ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਦਰੱਖਤ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਕਸ਼ੈ (25) ਵਜੋਂ ਹੋਈ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਤੋਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਪੈ ਰਹੇ ਮੋਹਲੇਧਾਰ ਮੀਂਹ ਸਬੰਧੀ ਜਾਣਕਾਰੀ ਲਈ ਅਤੇ ਇਸ ਦੇ ਮੱਦੇਨਜ਼ਰ ਸਮੂਹ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਧਾਮੀ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਕਿ ਉਹ ਸਮੂਹ ਸਹਿਯੋਗੀ ਸੰਸਥਾਵਾਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਫ਼ਤ ਦੀ ਸਥਿਤੀ ਵਿੱਚ ਰਾਹਤ ਅਤੇ ਬਚਾਅ ਕਾਰਜ ਜਲਦੀ ਕੀਤੇ ਜਾ ਸਕਣ। ਉਨ੍ਹਾਂ ਨੇ ਰੁਦਰਪ੍ਰਯਾਗ, ਪੌੜੀ, ਨੈਨੀਤਾਲ ਅਤੇ ਊਧਮ ਸਿੰਘ ਨਗਰ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਮੀਹ ਅਤੇ ਪਾਣੀ ਭਰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤਬਾਹੀ ਦੇ ਨਜ਼ਰੀਏ ਤੋਂ ਅਸੁਰੱਖਿਅਤ ਸਥਾਨਾਂ ਦੇ ਲੋਕਾਂ ਲਈ ਪਹਿਲਾਂ ਹੀ ਸਾਰੇ ਪ੍ਰਬੰਧ ਕਰਕੇ ਰੱਖਣ। ਮੁੱਖ ਮੰਤਰੀ ਨੇ ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੂੰ ਵੀ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ ਜਾਣ ਦੀ ਤਿਆਰੀ ਖਿੱਚੀ ਬੈਠੇ ਪੰਜਾਬੀਆਂ ਨੂੰ ਵੱਡਾ ਝਟਕਾ, ਇਕ ਫ਼ੈਸਲੇ ਨਾਲ ਵਧੀਆਂ ਮੁਸ਼ਕਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਉਂਟਾ ਸਾਹਿਬ ’ਚ ਫਟਿਆ ਬੱਦਲ, ਘਰ ਢਹਿ-ਢੇਰੀ, ਪਰਿਵਾਰ ਦੇ 5 ਮੈਂਬਰ ਲਾਪਤਾ
NEXT STORY