ਇੰਟਰਨੈਸ਼ਨਲ ਡੈਸਕ : ਉੱਚ ਸਿੱਖਿਆ ਲਈ ਵਿਦੇਸ਼ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦੇ ਰੁਝਾਨ ਵਿੱਚ ਸਾਲ 2025 ਦੌਰਾਨ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਵੱਲੋਂ ਵੀਜ਼ਾ ਨਿਯਮਾਂ ਵਿੱਚ ਕੀਤੀ ਗਈ ਸਖ਼ਤੀ ਕਾਰਨ ਭਾਰਤੀ ਵਿਦਿਆਰਥੀਆਂ ਦਾ ਮੋਹ ਹੁਣ 'ਅਮਰੀਕੀ ਸੁਪਨੇ' ਤੋਂ ਭੰਗ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਸਾਲ 2025 ਵਿੱਚ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 30 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਇਸ ਦੇ ਉਲਟ ਯੂਰਪੀ ਦੇਸ਼ਾਂ ਵੱਲ ਖਿੱਚ ਤੇਜ਼ੀ ਨਾਲ ਵਧੀ ਹੈ।
ਇਹ ਵੀ ਪੜ੍ਹੋ: ਮੰਤਰੀ ਦੀ ਪਤਨੀ ਬਹੁਤ ਸੋਹਣੀ ਹੈ, ਇਸ ਲਈ ਦਿੱਤਾ ਵੱਡਾ ਅਹੁਦਾ : ਟਰੰਪ ਦੇ ਬਿਆਨ ਨੇ ਮਚਾਇਆ ਹੜਕੰਪ !
ਅਮਰੀਕਾ 'ਚ ਵੀਜ਼ਾ ਸਖ਼ਤੀ ਪਈ ਭਾਰੀ
ਮਾਹਿਰਾਂ ਅਨੁਸਾਰ, ਅਮਰੀਕਾ ਵਿੱਚ ਵੀਜ਼ਾ ਇੰਟਰਵਿਊ ਲਈ ਸਲਾਟਾਂ ਦੀ ਘਾਟ, ਸਖ਼ਤ ਜਾਂਚ ਅਤੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਵੀਜ਼ਾ ਨੂੰ ਲੈ ਕੇ ਵਧੀ ਅਨਿਸ਼ਚਿਤਤਾ ਨੇ ਵਿਦਿਆਰਥੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਤੋਂ ਇਲਾਵਾ ਅਮਰੀਕੀ ਯੂਨੀਵਰਸਿਟੀਆਂ ਦੀਆਂ ਵਧਦੀਆਂ ਫੀਸਾਂ ਅਤੇ ਰਹਿਣ-ਸਹਿਣ ਦਾ ਖਰਚਾ ਵੀ ਵਿਦਿਆਰਥੀਆਂ ਨੂੰ ਦੂਜੇ ਵਿਕਲਪ ਲੱਭਣ ਲਈ ਮਜਬੂਰ ਕਰ ਰਿਹਾ ਹੈ।
ਇਹ ਵੀ ਪੜ੍ਹੋ: ਟਰੰਪ ਦੇ ਇੱਕ ਦਸਤਖਤ ਨੇ ਹਿਲਾ 'ਤੀ ਦੁਨੀਆ: ਇਸ ਦੇਸ਼ ਨੂੰ ਤੇਲ ਵੇਚਣ ਵਾਲਿਆਂ 'ਤੇ ਲੱਗੇਗਾ ਭਾਰੀ ਟੈਕਸ
ਯੂਰਪੀ ਦੇਸ਼ਾਂ ਨੇ ਖੋਲ੍ਹੇ ਦਰਵਾਜ਼ੇ
ਦੂਜੇ ਪਾਸੇ, ਜਰਮਨੀ, ਇਟਲੀ, ਫਰਾਂਸ ਅਤੇ ਆਇਰਲੈਂਡ ਵਰਗੇ ਦੇਸ਼ ਭਾਰਤੀਆਂ ਲਈ ਨਵੇਂ ਗੜ੍ਹ ਬਣ ਕੇ ਉਭਰੇ ਹਨ। ਰਿਪੋਰਟ ਮੁਤਾਬਕ:
ਜਰਮਨੀ: ਇੱਥੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਮੁਫ਼ਤ ਸਿੱਖਿਆ ਅਤੇ ਪੜ੍ਹਾਈ ਤੋਂ ਬਾਅਦ 18 ਮਹੀਨੇ ਦੇ 'ਸਟੇਅ-ਬੈਕ' ਵੀਜ਼ਾ ਕਾਰਨ ਇਹ ਸਭ ਤੋਂ ਪਸੰਦੀਦਾ ਦੇਸ਼ ਬਣਿਆ ਹੋਇਆ ਹੈ।
ਇਟਲੀ ਤੇ ਫਰਾਂਸ: ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 5 ਤੋਂ 7 ਗੁਣਾ ਤੱਕ ਦਾ ਵਾਧਾ ਦੇਖਿਆ ਗਿਆ ਹੈ।
ਭਾਰਤ-ਈਯੂ ਸਮਝੌਤਾ: ਭਾਰਤ ਅਤੇ ਯੂਰਪੀ ਸੰਘ (EU) ਵਿਚਾਲੇ ਹੋਏ ਤਾਜ਼ਾ ਵਪਾਰਕ ਅਤੇ ਗਤੀਸ਼ੀਲਤਾ ਸਮਝੌਤੇ ਨੇ ਵੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਰਾਹ ਸੁਖਾਲੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਸਮੁੰਦਰ 'ਚ ਗਰਜੇ ਅਮਰੀਕੀ ਜੰਗੀ ਬੇੜੇ: ਇਰਾਨ ਦੀ ਘੇਰਾਬੰਦੀ ਸ਼ੁਰੂ, ਕੀ 2026 'ਚ ਛਿੜੇਗੀ ਸਭ ਤੋਂ ਭਿਆਨਕ ਜੰਗ?
ਕੈਨੇਡਾ ਤੋਂ ਵੀ ਹੋ ਰਿਹਾ ਮੋਹ ਭੰਗ
ਸਿਰਫ਼ ਅਮਰੀਕਾ ਹੀ ਨਹੀਂ, ਸਗੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਲੋਨ ਦੀ ਮੰਗ ਵਿੱਚ ਵੀ 34 ਫੀਸਦੀ ਦੀ ਕਮੀ ਆਈ ਹੈ। ਵੀਜ਼ਾ ਕੈਪਿੰਗ ਅਤੇ ਰਿਹਾਇਸ਼ੀ ਸੰਕਟ ਕਾਰਨ ਪੰਜਾਬੀ ਵਿਦਿਆਰਥੀ ਹੁਣ ਕੈਨੇਡਾ ਦੀ ਬਜਾਏ ਯੂਰਪ ਦੇ ਸਸਤੇ ਅਤੇ ਸਥਿਰ ਵਿਦਿਅਕ ਢਾਂਚੇ ਨੂੰ ਤਰਜੀਹ ਦੇ ਰਹੇ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ 'ਤਾ ਸਿਰ
ਘੱਟ ਖਰਚਾ ਤੇ ਵਧੀਆ ਭਵਿੱਖ
ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਯੂਰਪੀ ਦੇਸ਼ਾਂ ਵਿੱਚ ਜਨਤਕ ਯੂਨੀਵਰਸਿਟੀਆਂ ਦੀਆਂ ਫੀਸਾਂ ਬਹੁਤ ਘੱਟ ਹਨ ਅਤੇ ਉੱਥੇ ਪੜ੍ਹਾਈ ਦਾ ਸਮਾਂ ਵੀ ਅਮਰੀਕਾ ਦੇ ਮੁਕਾਬਲੇ ਛੋਟਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਘੱਟ ਨਿਵੇਸ਼ ਵਿੱਚ ਬਿਹਤਰ 'ਰਿਟਰਨ ਆਨ ਇਨਵੈਸਟਮੈਂਟ' ਮਿਲ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਯੂਰਪ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 25 ਤੋਂ 35 ਫੀਸਦੀ ਹੋਰ ਵਾਧਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ 'ਚ ਗੈਰ-ਕਾਨੂੰਨੀ ਘੁਸਪੈਠ: 22 ਸਾਲਾ ਭਾਰਤੀ ਨੌਜਵਾਨ 'ਤੇ ਨਿਊਯਾਰਕ ਅਦਾਲਤ 'ਚ ਚੱਲੇਗਾ ਮੁਕੱਦਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਾਈਵਾਨ ਦੀ GDP ਪਿਛਲੇ ਸਾਲ 8.6 ਫੀਸਦੀ ਵਧੀ, 15 ਸਾਲ ’ਚ ਸਭ ਤੋਂ ਤੇਜ਼
NEXT STORY