ਜੈਤੋ (ਰਘੁਨੰਦਨ ਪਰਾਸ਼ਰ) : ਸੰਤ ਨਿਰੰਕਾਰੀ ਅਧਿਆਤਮਕ ਅਸਥਾਨ ਸਮਾਲਖਾ ਦੀ ਪਵਿੱਤਰ ਧਰਤੀ 'ਤੇ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਵੱਲੋਂ 76ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸਵੈ-ਇੱਛੁਕ ਸੇਵਾ ਦਾ ਉਦਘਾਟਨ ਕੀਤਾ ਗਿਆ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਸ ਸਾਲ ਦਾ ਸਾਲਾਨਾ ਨਿਰੰਕਾਰੀ ਸੰਤ ਸਮਾਗਮ 28, 29 ਅਤੇ 30 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਤ ਨਿਰੰਕਾਰੀ ਮੰਡਲ ਕਾਰਜਕਾਰਨੀ ਕਮੇਟੀ ਦੇ ਸਾਰੇ ਮੈਂਬਰਾਂ, ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਦੇ ਮੈਂਬਰਾਂ, ਸੇਵਾ ਦਲ ਦੇ ਅਧਿਕਾਰੀਆਂ, ਵਲੰਟੀਅਰਾਂ ਅਤੇ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਦੇ ਨਾਲ-ਨਾਲ ਹੋਰ ਰਾਜਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਇਸ ਬ੍ਰਹਮ ਜੋੜੇ ਦਾ ਭਰਵਾਂ ਸਵਾਗਤ ਕੀਤਾ।
ਇਹ ਵੀ ਪੜ੍ਹੋ : ਮੋਦੀ ਨੇ ਵਿਸ਼ਵਕਰਮਾ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ਼ੁਰੂ ਕੀਤੀ 'PM ਵਿਸ਼ਵਕਰਮਾ' ਯੋਜਨਾ
ਸੇਵਾ ਦੇ ਇਸ ਸ਼ੁਭ ਮੌਕੇ 'ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਸੇਵਾ ਸਿਰਫ਼ ਸਰੀਰ ਨਾਲ ਨਹੀਂ ਹੁੰਦੀ, ਜਦੋਂ ਇਹ ਸੱਚੇ ਮਨ ਨਾਲ ਕੀਤੀ ਜਾਂਦੀ ਹੈ ਤਦ ਹੀ ਇਸ ਨੂੰ ਸਾਰਥਕ ਕਿਹਾ ਜਾਂਦਾ ਹੈ। ਸੇਵਾ ਉਹੀ ਸਭ ਤੋਂ ਉੱਤਮ ਹੈ, ਜੋ ਨਿਰਸਵਾਰਥ ਅਤੇ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਵੇ। ਸੇਵਾ ਭਾਵਨਾ ਦੀ ਮਹੱਤਤਾ ਬਾਰੇ ਦੱਸਦਿਆਂ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਬ੍ਰਹਮਗਿਆਨ ਦਾ ਅਨੁਭਵ ਕਰਨ ਤੋਂ ਬਾਅਦ ਹੀ ਸਾਡੇ ਮਨ ਵਿੱਚ ‘ਨਰ ਸੇਵਾ, ਨਾਰਾਇਣ ਪੂਜਾ’ ਦੀ ਭਾਵਨਾ ਪੈਦਾ ਹੁੰਦੀ ਹੈ, ਤਦ ਹੀ ਸਾਨੂੰ ਹਰ ਮਨੁੱਖ ਵਿੱਚ ਉਸ ਨਿਰੰਕਾਰ ਪ੍ਰਭੂ ਦੀ ਮੂਰਤ ਨਜ਼ਰ ਆਉਂਦੀ ਹੈ। ਸੇਵਾ ਦੀ ਮਹੱਤਤਾ ਬਾਰੇ ਦੱਸਦਿਆਂ ਸਤਿਗੁਰੂ ਮਾਤਾ ਜੀ ਨੇ ਨਿਰੰਕਾਰੀ ਮਿਸ਼ਨ ਦੇ ਹਰ ਸ਼ਰਧਾਲੂ ਨੂੰ ਇੱਥੋਂ ਪ੍ਰਾਪਤ ਉਪਦੇਸ਼ਾਂ ਤੋਂ ਨਿਰੰਤਰ ਪ੍ਰੇਰਨਾ ਲੈ ਕੇ ਇਕ ਸੁੰਦਰ ਸਮਾਜ ਦੀ ਨਵੀਂ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਪਹਿਲੀ ਵਾਰ ਚੁਣੀ ਗਈ ਮਿਸ ਯੂਨੀਵਰਸ ਕੰਟੈਸਟੈਂਟ, PAK ਸਰਕਾਰ ਬੋਲੀ- ਇਹ ਕਿਵੇਂ ਹੋ ਗਿਆ?
ਇਸ ਮੌਕੇ ਸੇਵਾ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ, ਜੋ ਸੇਵਾ ਨੂੰ ਪ੍ਰਮਾਤਮਾ ਦੀ ਭਗਤੀ ਦੀ ਅਦੁੱਤੀ ਦਾਤ ਸਮਝਦੀਆਂ ਹਨ, ਪੂਰੀ ਇਕਾਗਰਤਾ ਨਾਲ ਸੇਵਾ ਵਿੱਚ ਜੁਟ ਗਈਆਂ ਅਤੇ ਆਪਣਾ ਛੋਟਾ ਜਿਹਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਸਾਰੇ ਸ਼ਰਧਾਲੂ ਭਲੀਭਾਂਤ ਜਾਣਦੇ ਹਨ ਕਿ ਤਨ, ਮਨ ਅਤੇ ਧਨ ਨਾਲ ਕੀਤੀ ਗਈ ਨਿਰਸਵਾਰਥ ਸੇਵਾ ਹੀ ਸਰਵੋਤਮ ਭਗਤੀ ਦਾ ਸਭ ਤੋਂ ਆਸਾਨ ਮਾਧਿਅਮ ਹੈ, ਇਸ ਲਈ ਉਹ ਸੇਵਾ ਦਾ ਕੋਈ ਵੀ ਮੌਕਾ ਵਿਅਰਥ ਨਹੀਂ ਜਾਣ ਦਿੰਦੇ ਅਤੇ 'ਨਰ ਸੇਵਾ, ਨਰਾਇਣ ਪੂਜਾ' ਦੀਆਂ ਸੁੰਦਰ ਭਾਵਨਾਵਾਂ 'ਤੇ ਅਮਲ ਕਰਦਿਆਂ ਇਸ ਨੂੰ ਪਹਿਲ ਦਿੰਦੇ ਹਨ। ਅਸਲ ਵਿੱਚ ਇਹ ਸੇਵਾ ਦੀ ਹੀ ਭਾਵਨਾ ਹੈ, ਜੋ ਮਨੁੱਖ ਵਿੱਚ ਸਹੀ ਮਾਇਨਿਆਂ 'ਚ ਦਿਵਯ ਸੰਚਾਰ ਕਰਦਿਆਂ ਉਸ ਨੂੰ ਹਉਮੈ ਤੋਂ ਮੁਕਤ ਕਰਦੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਦੀ ਨੇ ਵਿਸ਼ਵਕਰਮਾ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ਼ੁਰੂ ਕੀਤੀ 'PM ਵਿਸ਼ਵਕਰਮਾ' ਯੋਜਨਾ
NEXT STORY