ਨਵੀਂ ਦਿੱਲੀ— ਨਿਰਭਯਾ ਕੇਸ 'ਚ 7 ਜਨਵਰੀ 2020 ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਲਈ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਅੱਜ ਭਾਵ ਵੀਰਵਾਰ ਨੂੰ ਵੱਡੀ ਖਬਰ ਸਾਹਮਣੇ ਆਈ ਹੈ। ਨਿਰਭਯਾ ਦੇ ਇਕ ਦਰਿੰਦੇ ਨੇ ਨਵੀਂ ਚਾਲ ਚਲੀ ਹੈ। ਦੋਸ਼ੀ ਵਿਨੇ ਸ਼ਰਮਾ ਨੇ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਦੋਸ਼ੀ ਨੇ ਡੈੱਥ ਵਾਰੰਟ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇੱਥੇ ਦੱਸ ਦੇਈਏ ਕਿ ਚਾਰੇ ਦੋਸ਼ੀਆਂ ਨੂੰ 22 ਜਨਵਰੀ 2020 ਨੂੰ ਤਿਹਾੜ ਜੇਲ 'ਚ ਸਵੇਰੇ 7 ਵਜੇ ਫਾਂਸੀ ਦਿੱਤੀ ਜਾਣੀ ਹੈ। ਦੋਸ਼ੀਆਂ ਦੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੀ ਫਾਂਸੀ ਦੀ ਸਜ਼ਾ 'ਚ ਹੋਰ ਦੇਰੀ ਹੁੰਦੀ ਜਾਵੇ। ਇਸ ਲਈ ਦੋਸ਼ੀਆਂ 'ਚੋਂ ਇਕ ਨੇ ਮੁੜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦੋਸ਼ੀ ਵਿਨੇ ਸ਼ਰਮਾ ਨੇ ਕੋਰਟ 'ਚ ਅੱਜ ਭਾਵ ਵੀਰਵਾਰ ਨੂੰ ਪਟੀਸ਼ਨ ਦਾਇਰ ਕੀਤੀ ਹੈ।
ਚਾਰੇ ਦੋਸ਼ੀਆਂ ਨੂੰ ਤੈਅ ਤਰੀਕ ਮੁਤਾਬਕ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੇ ਜਾਣ ਲਈ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ। ਕੋਰਟ ਦੇ ਇਸ ਫੈਸਲੇ ਮਗਰੋਂ ਦੋਸ਼ੀਆਂ ਦੇ ਵਕੀਲ ਨੇ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਵਿਚ ਕਿਊਰੇਟਿਵ ਪਟੀਸ਼ਨ ਦਾਇਰ ਕਰਨਗੇ। ਇਸ ਕਿਊਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 5 ਸੀਨੀਅਰ ਜੱਜ ਸੁਣਵਾਈ ਕਰਨਗੇ। ਚਾਰੇ ਦੋਸ਼ੀਆਂ 'ਚੋਂ ਇਕ ਦੋਸ਼ੀ ਵਿਨੇ ਵਰਮਾ ਵਲੋਂ ਅੱਜ ਕਿਊਰੇਵਿਟ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਇਸ ਪਟੀਸ਼ਨ 'ਤੇ ਸੁਣਵਾਈ ਕਰਦਾ ਹੈ ਅਤੇ 14 ਦਿਨਾਂ ਦੇ ਅੰਦਰ ਇਸ 'ਤੇ ਫੈਸਲਾ ਨਹੀਂ ਆਉਂਦਾ ਹੈ ਤਾਂ ਫਾਂਸੀ ਦੀ ਤਰੀਕ ਅੱਗੇ ਵਧ ਸਕਦੀ ਹੈ।
ਕੀ ਹੈ ਕਿਊਰੇਟਿਵ ਪਟੀਸ਼ਨ—
ਕਿਊਰੇਟਿਵ ਪਟੀਸ਼ਨ (ਉਪਚਾਰਕ ਪਟੀਸ਼ਨ) ਮੁੜ ਵਿਚਾਰ ਪਟੀਸ਼ਨ ਤੋਂ ਥੋੜ੍ਹੀ ਵੱਖਰੀ ਹੁੰਦੀ ਹੈ। ਇਸ ਵਿਚ ਫੈਸਲੇ ਦੀ ਥਾਂ ਪੂਰੇ ਕੇਸ ਵਿਚ ਉਨ੍ਹਾਂ ਮੁੱਦਿਆਂ ਜਾਂ ਵਿਸ਼ਿਆਂ 'ਤੇ ਗੌਰ ਕੀਤਾ ਜਾਂਦਾ ਹੈ, ਜਿਸ 'ਚ ਲੱਗਦਾ ਹੋਵੇ ਕਿ ਇਸ 'ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ।
ਨੋਇਡਾ : ESIC ਹਸਪਤਾਲ 'ਚ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਬਾਹਰ
NEXT STORY