ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ 637 ਕਰੋੜ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤੇ ਅਟੈਚ ਕਰ ਲਏ ਹਨ। ਇਹ ਜਾਇਦਾਦ ਨੀਰਵ ਮੋਦੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਨਾਂ 'ਤੇ ਦਰਜ ਹੈ। ਇਸ ਵਿਚ ਨੀਰਵ ਦੀ ਨਿਊਯਾਰਕ ਸਥਿਤ ਕਰੀਬ 216 ਕਰੋੜ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਸ਼ਾਮਲ ਹਨ। ਭਾਰਤ ਸਮੇਤ ਚਾਰ ਦੇਸ਼ਾਂ ਵਿਚ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਨੀਰਵ ਨੇ ਹਾਂਗਕਾਂਗ, ਅਮਰੀਕਾ, ਬ੍ਰਿਟੇਨ ਅਤੇ ਸਵਿਟਜ਼ਰਲੈਂਡ 'ਚ ਕਈ ਥਾਵਾਂ 'ਤੇ ਆਪਣੇ ਨਾਂ 'ਤੇ ਜਾਇਦਾਦ ਰੱਖੀ ਹੋਈ ਹੈ। ਨੀਰਵ ਮੋਦੀ ਦੇ 5 ਵਿਦੇਸ਼ੀ ਬੈਂਕ ਖਾਤੇ ਵੀ ਅਟੈਚ ਕੀਤੇ ਗਏ ਹਨ। ਇਨ੍ਹਾਂ ਵਿਚ 278 ਕਰੋੜ ਰੁਪਏ ਦੀ ਰਕਮ ਜਮ੍ਹਾਂ ਹੈ। ਹਾਂਗਕਾਂਗ ਤੋਂ 22.69 ਕਰੋੜ ਰੁਪਏ ਦੀ ਡਾਇਮੰਡ ਜਿਊਲਰੀ ਵੀ ਭਾਰਤ ਲਿਆਂਦੀ ਗਈ। ਮੁੰਬਈ ਵਿਚ 19.5 ਕਰੋੜ ਰੁਪਏ ਦੀ ਕੀਮਤ ਦਾ ਇਕ ਫਲੈਟ ਵੀ ਅਟੈਚ ਕਰ ਲਿਆ ਗਿਆ ਹੈ।
ਮਾਤਾ ਨੈਣਾ ਦੇਵੀ ਮੱਥਾ ਟੇਕਣ ਆਏ ਸ਼ਰਧਾਲੂ ਨੇ ਜੈਕਾਰੇ ਲਾਉਂਦੇ ਪਹਾੜੀ ਤੋਂ ਮਾਰੀ ਛਾਲ
NEXT STORY