ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਲੋਕ ਸਭਾ 'ਚ ਬਜਟ ਪੇਸ਼ ਕਰ ਦਿੱਤਾ ਹੈ। ਲਗਾਤਾਰ 8ਵਾਂ ਬਜਟ ਪੇਸ਼ ਕਰ ਰਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਦੇਸ਼ ਦੀਆਂ ਉਮੀਦਾਂ ਦਾ ਬਜਟ ਹੈ। ਵਿੱਤ ਮੰਤਰੀ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹਾਂ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਸ ਬਜਟ 'ਚ ਸਭ ਦੇ ਵਿਕਾਸ 'ਤੇ ਜ਼ੋਰ ਦਿੱਤਾ ਹੈ। ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੀਵੀ ਅਤੇ ਮੋਬਾਇਲ ਫੋਨ ਸਸਤੇ ਹੋਣਗੇ।
ਇਹ ਵੀ ਪੜ੍ਹੋ : ਵੱਡਾ ਐਲਾਨ : ਇਕ ਕਰੋੜ ਡਿਲਿਵਰੀ ਬੁਆਏਜ਼ ਦਾ ਹੋਵੇਗਾ ਸਿਹਤ ਬੀਮਾ
ਕੀ-ਕੀ ਹੋਵੇਗਾ ਸਸਤਾ
ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ
ਮੋਬਾਇਲ ਫੋਨ ਸਸਤਾ ਹੋਵੇਗਾ
LCD, LED ਸਸਤੀਆਂ ਹੋਣਗੀਆਂ
ਭਾਰਤ 'ਚ ਬਣੇ ਕੱਪੜੇ ਸਸਤੇ ਹੋਣਗੇ
6 ਜੀਵਨ ਰੱਖਿਅਕ ਦਵਾਈਆਂ ਸਸਤੀਆਂ ਹੋਣਗੀਆਂ।
82 ਸਾਮਾਨਾਂ ਤੋਂ ਸੈੱਸ ਹਟਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਐਲਾਨ : ਇਕ ਕਰੋੜ ਡਿਲਿਵਰੀ ਬੁਆਏਜ਼ ਦਾ ਹੋਵੇਗਾ ਸਿਹਤ ਬੀਮਾ
NEXT STORY