ਨਵੀਂ ਦਿੱਲੀ–ਕੇਂਦਰ ਸਰਕਾਰ ਸੁਰੱਖਿਆ ਵਧਾਉਣ ਲਈ ਸਵਾਰੀ ਲੈ ਕੇ ਜਾ ਸਕਣ ਵਾਲੇ ਵਾਹਨਾਂ ’ਚ ਘੱਟ ਤੋਂ ਘੱਟ 6 ਏਅਰਬੈਗ ਲਾਜ਼ਮੀ ਕਰਨ ਜਾ ਰਹੀ ਹੈ। ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਟਵੀਟ ’ਚ ਕਿਹਾ ਕਿ ਵਾਹਨਾਂ ’ਚ ਸਵਾਰ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਵਾਹਨ ਨਿਰਮਾਤਾਵਾਂ ਨੂੰ ਗੱਡੀਆਂ ’ਚ ਏਅਰਬੈਗ ਦੀ ਗਿਣਤੀ ਵਧਾਉਣੀ ਹੋਵੇਗੀ।
ਉਨ੍ਹਾਂ ਨੂੰ 8 ਸਵਾਰੀਆਂ ਤੱਕ ਦੀ ਸਮਰੱਥਾ ਵਾਲੇ ਵਾਹਨਾਂ ’ਚ ਘੱਟੋ-ਘੱਟ 6 ਏਅਰਬੈਗ ਲਗਾਉਣ ਨੂੰ ਕਿਹਾ ਜਾਵੇਗਾ। ਗਡਕਰੀ ਮੁਤਾਬਕ 8 ਸਵਾਰੀਆਂ ਵਾਲੇ ਵਾਹਨਾਂ ’ਚ 6 ਏਅਰਬੈਗ ਨੂੰ ਲਾਜ਼ਮੀ ਕੀਤੇ ਜਾਣ ਦੇ ਡਰਾਫਟ ਨੋਟੀਫਿਕੇਸ਼ਨ ਨੂੰ ਉਨ੍ਹਾਂ ਨੇ ਹਾਲ ਹੀ ’ਚ ਮਨਜ਼ੂਰੀ ਦਿੱਤੀ ਹੈ।
ਸਰਕਾਰ ਪਹਿਲਾਂ ਹੀ ਸਾਰੇ ਯਾਤਰੀ ਵਾਹਨਾਂ ’ਚ ਘੱਟ ਤੋਂ ਘੱਟ ਦੋ ਏਅਰਬੈਗ ਦੇਣਾ ਲਾਜ਼ਮੀ ਕਰ ਚੁੱਕੀ ਹੈ। ਡਰਾਈਵਰ ਲਈ ਏਅਰਬੈਗ ਦਾ ਲਾਜ਼ਮੀ ਜ਼ਰੂਰਤ ਜੁਲਾਈ 2019 ਤੋਂ ਲਾਗੂ ਕੀਤੀ ਗਈ ਸੀ ਜਦ ਕਿ ਅਗਲੀ ਸੀਟ ’ਤੇ ਬੈਠਣ ਵਾਲੇ ਸਹਿ-ਯਾਤਰੀ ਲਈ ਏਅਰਬੈਗ ਦੀ ਵਿਵਸਥਾ 1 ਜਨਵਰੀ 2022 ਤੋਂ ਲਾਜ਼ਮੀ ਹੋ ਚੁੱਕੀ ਹੈ।
ਸੁਰੱਖਿਆ ਲਈ ਨੂੰਹ ਦੇ ਗਹਿਣਿਆਂ ਨੂੰ ਆਪਣੇ ਕੋਲ ਰੱਖਣਾ ਕੋਈ ਵਧੀਕੀ ਨਹੀਂ : ਸੁਪਰੀਮ ਕੋਰਟ
NEXT STORY