ਨਵੀਂ ਦਿੱਲੀ- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜਸਥਾਨ 'ਚ ਵੀਰਵਾਰ ਨੂੰ 18 ਸੜਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹੇ ਹੁਣ ਰਾਸ਼ਟਰੀ ਰਾਜਮਾਰਗ ਨਾਲ ਜੁੜ ਗਏ ਹਨ। ਗਡਕਰੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਇਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ 'ਤੇ 8500 ਕਰੋੜ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਦੇ ਨਿਰਮਾਣ ਤੋਂ ਬਾਅਦ ਸੂਬਾ 1127 ਕਿਲੋਮੀਟਰ ਰਾਜਮਾਰਗ ਨਾਲ ਜੁੜ ਜਾਵੇਗਾ। ਇਸ ਨਾਲ ਪ੍ਰਦੇਸ਼ 'ਚ ਸੜਕ ਨੈੱਟਵਰਕ ਨੂੰ ਮਜ਼ਬੂਤੀ ਮਿਲੀ ਅਤੇ ਵਸਤੂਆਂ ਢੋਹਣ 'ਚ ਸੌਖ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸੂਬਾ, ਸੈਰ-ਸਪਾਟਾ ਅਤੇ ਉਦਯੋਗਿਕ ਵਿਕਾਸ ਨੂੰ ਜ਼ੋਰ ਮਿਲੇਗਾ ਅਤੇ ਰਣਨੀਤਕ ਮਹੱਤਵ ਦੇ ਢਾਂਚਾਗਤ ਵਿਕਾਸ ਦੀਆਂ ਯੋਜਨਾਵਾਂ ਨਾਲ ਸਰਹੱਦੀ ਖੇਤਰਾਂ 'ਚ ਆਵਾਜਾਈ ਬਿਹਤਰ ਹੋਵੇਗੀ।
ਇਹ ਵੀ ਪੜ੍ਹੋ : ਖ਼ਾਲਸਾ ਏਡ ਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਸਰਹੱਦ 'ਤੇ ਖੋਲ੍ਹਿਆ 'ਕਿਸਾਨ ਮਾਲ' (ਵੀਡੀਓ)
ਇਨ੍ਹਾਂ ਪ੍ਰਾਜੈਕਟਾਂ ਨਾਲ ਖੇਤੀ ਉਪਜ, ਸਥਾਨਕ ਅਤੇ ਹੋਰ ਉਤਪਾਦਾਂ ਦੀ ਵੱਡੇ ਬਜ਼ਾਰਾਂ ਤੱਕ ਪਹੁੰਚ ਵੀ ਸੌਖੀ ਹੋਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਰਾਜਸਥਾਨ ਨੂੰ ਖੁਸ਼ਹਾਲ ਅਤੇ ਸੰਪੰਨ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸ ਦੌਰਾਨ ਸੂਬੇ 'ਚ ਨਿਰਮਾਣ ਅਧੀਨ ਪ੍ਰਾਜੈਕਟਾਂ ਦੇ ਨਾਲ ਹੀ ਭਵਿੱਖ 'ਚ ਨਿਯੋਜਿਤ ਪ੍ਰਾਜੈਕਟਾਂ 'ਚੋਂ 50 ਹਜ਼ਾਰ ਕਰੋੜ ਦੇ ਕੁੱਲ 22 ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ 'ਤੇ ਜਲਦ ਹੀ ਕੰਮਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਵੀ.ਕੇ.ਸਿੰਘ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਅਰਜੁਨ ਮੇਘਵਾਲ, ਕੈਲਾਸ਼ ਚੌਧਰੀ ਅਤੇ ਹੋਰ ਦਿੱਗਜ ਹਾਜ਼ਰ ਸਨ।
ਇਹ ਵੀ ਪੜ੍ਹੋ : ਫ਼ੌਲਾਦੀ ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 21 ਸਾਲਾ ਤੁਹਿਨ ਨੇ JEE ਪ੍ਰੀਖਿਆ ਕੀਤੀ ਪਾਸ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਨਰੇਂਦਰ ਤੋਮਰ ਨੇ ਕਿਸਾਨਾਂ ਦੇ ਦਸਤਖ਼ਤ 'ਤੇ ਚੁੱਕੇ ਸਵਾਲ, ਬੋਲੇ- ਕਾਂਗਰਸ ਦਾ ਚਰਿੱਤਰ ਕਿਸਾਨ ਵਿਰੋਧੀ
NEXT STORY