ਨਵੀਂ ਦਿੱਲੀ (ਏਜੰਸੀ)- ਰਾਜ ਸਭਾ 'ਚ ਵੀਰਵਾਰ ਨੂੰ ਭਾਜਪਾ ਦੇ ਪ੍ਰਧਾਨ ਨਿਤਿਨ ਨਬੀਨ ਸਮੇਤ 16 ਨਵੇਂ ਚੁਣੇ ਮੈਂਬਰਾਂ ਨੇ ਸਦਨ ਦੀ ਮੈਂਬਰਤਾ ਦੀ ਸਹੁੰ ਚੁੱਕੀ। ਸੰਸਦ ਦੇ ਮੌਜੂਦਾ ਬਜਟ ਸੈਸ਼ਨ 'ਚ ਤਿੰਨ ਦਿਨਾਂ ਦੀ ਵਿਸ਼ੇਸ਼ ਬੈਠਕ ਦੇ ਪਹਿਲੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਨਵੇਂ ਚੁਣੇ ਮੈਂਬਰਾਂ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁਕਾਈ ਗਈ। ਸਹੁੰ ਚੁੱਕਣ ਵਾਲਿਆਂ 'ਚ ਆਸਾਮ ਤੋਂ ਭਾਜਪਾ ਦੇ ਤਿੰਨ ਮੈਂਬਰ ਤੇਰਾਸ਼ ਗੋਵਾਲਾ, ਜੋਗੇਨ ਮੋਹਨ ਅਤੇ ਪ੍ਰਮੋਦ ਬੋਰਾ ਸ਼ਾਮਲ ਹਨ।
ਬਿਹਾਰ ਤੋਂ ਭਾਜਪਾ ਦੇ ਨਿਤਿਨ ਨਬੀਨ ਅਤੇ ਸਿਵੇਸ਼ ਕੁਮਾਰ, ਜਨਤਾ ਦਲ (ਯੂ) ਦੇ ਰਾਮ ਨਾਥ ਠਾਕੁਰ ਅਤੇ ਰਾਸ਼ਟਰੀ ਲੋਕ ਮੋਰਚਾ ਦੇ ਉਪੇਂਦਰ ਕੁਸ਼ਵਾਹਾ ਨੇ ਮੈਂਬਰ ਵਜੋਂ ਸਹੁੰ ਚੁੱਕੀ। ਛੱਤੀਸਗੜ੍ਹ ਤੋਂ ਭਾਜਪਾ ਦੀ ਲਕਸ਼ਮੀ ਵਰਮਾ ਅਤੇ ਕਾਂਗਰਸ ਦੀ ਫੂਲੋ ਦੇਵੀ ਨੇਤਮ ਨੇ ਸਹੁੰ ਚੁੱਕੀ। ਹਰਿਆਣਾ ਤੋਂ ਕਾਂਗਰਸ ਦੇ ਕਰਮਵੀਰ ਸਿੰਘ ਬੌਧ ਅਤੇ ਭਾਜਪਾ ਦੇ ਸੰਜੇ ਭਾਟੀਆ ਨੂੰ ਸਹੁੰ ਚੁਕਾਈ ਗਈ। ਹਿਮਾਚਲ ਪ੍ਰਦੇਸ਼ ਤੋਂ ਕਾਂਗਰਸ ਦੇ ਅਨੁਰਾਗ ਸ਼ਰਮਾ, ਮਹਾਰਾਸ਼ਟਰ ਤੋਂ ਭਾਜਪਾ ਦੇ ਵਿਨੋਦ ਤਾਵੜੇ ਅਤੇ ਓਡੀਸ਼ਾ ਤੋਂ ਭਾਜਪਾ ਦੇ ਸੁਜੀਤ ਕੁਮਾਰ ਨੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਤੇਲੰਗਾਨਾ ਤੋਂ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਅਤੇ ਵੇਮ ਨਰੇਂਦਰ ਰੈੱਡੀ ਨੇ ਰਾਜ ਸਭਾ ਦੇ ਮੈਂਬਰ ਦੀ ਸਹੁੰ ਚੁੱਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਵੀਂ EV ਖਰੀਦਣ ਦਾ ਬਣਾ ਰਹੇ ਹੋ Plan ਤਾਂ ਪੜ੍ਹ ਲਓ ਇਹ ਖ਼ਬਰ ! ਜਾਰੀ ਹੋਏ ਸਖ਼ਤ ਨਿਰਦੇਸ਼
NEXT STORY