ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲੇ ਦੇ ਸਰਕਾਰੀ ਪੰਡਿਤ ਜਵਾਹਰਲਾਲ ਨਹਿਰੂ ਆਰਟਸ ਐਂਡ ਸਾਇੰਸ ਕਾਲਜ ਦੇ ਪ੍ਰੋਫੈਸਰ ਜੇ. ਪੀ. ਰਾਣਾ ’ਤੇ ਵਿਦਿਆਰਥਣਾਂ ਨੇ ਕਥਿਤ ਤੌਰ ’ਤੇ ਅਸ਼ਲੀਲ ਮੈਸੇਜ ਭੇਜਣ ਅਤੇ ਇਤਰਾਜ਼ਯੋਗ ਗੱਲਬਾਤ ਕਰਨ ਦੇ ਦੋਸ਼ ਲਗਾਏ ਹਨ।
ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਕੁਲੈਕਟਰ ਦਫ਼ਤਰ ਵਿਚ ਲਿਖਤੀ ਸ਼ਿਕਾਇਤ ਦੇ ਕੇ ਨਿਰਪੱਖ ਜਾਂਚ ਅਤੇ ਸਬੰਧਤ ਪ੍ਰੋਫੈਸਰ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਦੀ ਜਾਣਕਾਰੀ ਬੁੱਧਵਾਰ ਨੂੰ ਮੀਡੀਆ ਨੂੰ ਉਸ ਵੇਲੇ ਹੋਈ ਜਦੋਂ ਇਸ ਪੂਰੇ ਵਿਵਾਦ ਦਰਮਿਆਨ ਪ੍ਰੋਫੈਸਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਵਿਦਿਆਰਥਣਾਂ ਮੁਤਾਬਕ ਪ੍ਰੋਫੈਸਰ ਰਾਣਾ ਨੇ ਦੇਰ ਰਾਤ ਕਈ ਵਿਦਿਆਰਥਣਾਂ ਨੂੰ ਵ੍ਹਟਸਐਪ ਕਾਲਾਂ ਕੀਤੀਆਂ ਅਤੇ ਕਾਲ ਨਾ ਚੁੱਕਣ ’ਤੇ ਪੈਸੇ ਦੇ ਕੇ ਆਪਣੇ ਕੋਲ ਬੁਲਾਉਣ ਸਬੰਧੀ ਮੈਸੇਜ ਭੇਜੇ।
ਦੇਹਰਾਦੂਨ ਤੋਂ ਵੱਡੀ ਖ਼ਬਰ! ਹੁੰਡਈ ਸ਼ੋਅਰੂਮ 'ਚ ਲੱਗੀ ਅੱਗ; ਕਈ ਗੱਡੀਆਂ ਸੜ ਕੇ ਸੁਆਹ
NEXT STORY