ਪਟਨਾ : ਬੁੱਧਵਾਰ ਨੂੰ ਬਿਹਾਰ ਵਿਧਾਨ ਸਭਾ ਦੀ ਕਾਰਵਾਈ 11 ਵਜੇ ਸ਼ੁਰੂ ਹੋਈ, ਜਿਸ ਦੌਰਾਨ ਵੋਟਰ ਸੂਚੀ ਸੋਧ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਵਿਧਾਨ ਸਭਾ ਦੇ ਸਪੀਕਰ ਨੰਦ ਕਿਸ਼ੋਰ ਯਾਦਵ ਨੇ ਜਦੋਂ ਤੇਜਸਵੀ ਯਾਦਵ ਨੂੰ ਬੋਲਣ ਲਈ ਕਿਹਾ ਤਾਂ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਇਸ ਪ੍ਰਕਿਰਿਆ ਵਿੱਚ ਮੰਗੇ ਜਾ ਰਹੇ 11 ਦਸਤਾਵੇਜ਼ਾਂ 'ਤੇ ਸਵਾਲ ਕਰਦੇ ਹੋਏ ਕਿਹਾ ਕਿ ਗਰੀਬ ਲੋਕ ਇੰਨੇ ਦਸਤਾਵੇਜ਼ ਕਿੱਥੋਂ ਲਿਆਉਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਬਿਹਾਰ ਇਸ ਮਾਮਲੇ ਵਿੱਚ ਬਹੁਤ ਪਿੱਛੇ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਗੈਰ-ਕਾਨੂੰਨੀ ਕੋਲਾ ਮਾਈਨਿੰਗ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ: 9 ਮਜ਼ਦੂਰਾਂ ਦੀ ਮੌਤ
ਦੂਜੇ ਪਾਸੇ ਤੇਜਸਵੀ ਦੇ ਇਸ ਸਵਾਲ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਸ ਨੇ ਸ਼ਬਦੀ ਹਮਲਾ ਕੀਤਾ ਅਤੇ ਉਸ ਨੂੰ ਆਪਣੇ "ਮਾਤਾ-ਪਿਤਾ ਦੇ ਕਾਰਜਕਾਲ" ਵੱਲ ਦੇਖਣ ਦੀ ਸਲਾਹ ਦਿੱਤੀ। ਇਸ ਗੱਲ਼ ਨੂੰ ਲੈ ਕੇ ਵਿਧਾਨ ਸਭਾ ਵਿਚ ਭਾਰੀ ਹੰਗਾਮਾ ਹੋ ਗਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਗੁੱਸੇ ਵਿੱਚ ਤੇਜਸਵੀ ਨੂੰ ਆਪਣੇ ਮਾਪਿਆਂ ਦੇ ਕਾਰਜਕਾਲ ਦੀ ਯਾਦ ਦਿਵਾਉਂਦੇ ਹੋਏ ਕਿਹਾ, "ਕੀ ਤੁਹਾਨੂੰ ਉਸ ਸਥਿਤੀ ਦਾ ਪਤਾ ਹੈ ਜਦੋਂ ਤੁਹਾਡੇ ਮਾਪੇ ਮੁੱਖ ਮੰਤਰੀ ਸਨ? 'ਤੈਨੂੰ ਸਭ ਪਤਾ, ਬੱਚਾ ਨਹੀਂ ਆ ਤੁਸੀਂ। ਅਸੀਂ ਜੋ ਵੀ ਕੰਮ ਕੀਤਾ ਹੈ, ਅਸੀਂ ਉਸਨੂੰ ਜਨਤਾ ਦੇ ਸਾਹਮਣੇ ਲੈ ਕੇ ਜਾਵਾਂਗੇ।"
ਇਹ ਵੀ ਪੜ੍ਹੋ - ਕੁੜੀ ਦਿੰਦੀ ਸੀ ਅਜਿਹਾ ਆਫਰ ਕਿ ਡੋਲ ਜਾਂਦਾ ਸੀ ਅਮੀਰਾਂ ਦਾ ਇਮਾਨ! ਫਿਰ ਹੋਟਲ 'ਚ...
ਨਿਤੀਸ਼ ਕੁਮਾਰ ਨੇ ਕਿਹਾ, "ਪਹਿਲਾਂ ਪਟਨਾ ਵਿੱਚ ਔਰਤਾਂ ਸ਼ਾਮ ਤੋਂ ਬਾਅਦ ਆਪਣੇ ਘਰਾਂ ਤੋਂ ਬਾਹਰ ਨਹੀਂ ਜਾਂਦੀਆਂ ਸਨ। ਅਸੀਂ ਉਸ ਸਥਿਤੀ ਨੂੰ ਬਦਲ ਦਿੱਤਾ। ਤੁਸੀਂ ਬੱਚੇ ਹੋ, ਤੁਹਾਨੂੰ ਕੀ ਪਤਾ ਇਸ ਦੇ ਬਾਰੇ?" ਤੇਜਸਵੀ ਨੇ ਕਿਹਾ, "ਸੰਵਿਧਾਨ ਨੇ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਅਸੀਂ ਐਸਆਈਆਰ ਪ੍ਰਕਿਰਿਆ ਦਾ ਵਿਰੋਧ ਨਹੀਂ ਕਰ ਰਹੇ ਪਰ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਹਨ। 2003 ਵਿੱਚ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਡੇਢ ਸਾਲ ਲੱਗ ਗਿਆ। ਬਿਹਾਰ ਵਿੱਚ ਇਸ ਸਮੇਂ ਬਰਸਾਤ ਦਾ ਮੌਸਮ ਹੈ, ਲੋਕ ਫਾਰਮ ਕਿਵੇਂ ਭਰਨਗੇ?" ਇਸ ਦੌਰਾਨ ਤੇਜਸਵੀ ਨੇ ਇਹ ਵੀ ਕਿਹਾ ਕਿ ਆਧਾਰ ਅਤੇ ਰਾਸ਼ਨ ਕਾਰਡਾਂ ਨੂੰ ਇਸ ਪ੍ਰਕਿਰਿਆ ਨਾਲ ਕਿਉਂ ਨਹੀਂ ਜੋੜਿਆ ਜਾ ਰਿਹਾ? ਚੋਣ ਕਮਿਸ਼ਨ ਨੂੰ ਇਸ 'ਤੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ। ਲੋਕਾਂ ਨੂੰ ਬੰਗਲਾਦੇਸ਼ੀ, ਨੇਪਾਲੀ ਅਤੇ ਮਿਆਂਮਾਰੀ ਕਿਹਾ ਜਾ ਰਿਹਾ ਹੈ, ਇਹ ਬਹੁਤ ਇਤਰਾਜ਼ਯੋਗ ਹੈ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PSU ਬੈਂਕਾਂ ਦੇ NPA 'ਚ ਇਤਿਹਾਸਕ ਗਿਰਾਵਟ, 9.11% ਤੋਂ ਘੱਟ ਕੇ ਹੋਇਆ 2.58%
NEXT STORY