ਸੁਨਾਮ ਊਧਮ ਸਿੰਘ ਵਾਲਾ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਸ਼ਾਰੇ-ਇਸ਼ਾਰੇ ਵਿਚ ਵੱਡੀਆਂ ਗੱਲਾਂ ਕਹਿ ਗਏ। ਉਹ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਜ਼ਿਲ੍ਹੇ ਦਾ ਬਦਲਿਆ ਜਾਵੇਗਾ ਨਾਂ? 'ਆਪ' ਵਿਧਾਇਕ ਨੇ CM ਮਾਨ ਕੋਲ ਚੁੱਕਿਆ ਮੁੱਦਾ
ਇਸ ਮੌਕੇ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ 'ਸਰ' ਮਾਈਕਲ ਅਡਵਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਗਰੇਜ਼ ਆਪਣੇ ਪਿੱਠੂਆਂ ਨੂੰ 'ਸਰ' ਦੀ ਉਪਾਧੀ ਦਿੰਦੇ ਸੀ। ਸਾਡੇ ਇੱਥੇ ਵੀ ਕਿਸੇ ਕੋਲ 'ਸਰ' ਦੀ ਉਪਾਧੀ ਸੀ, ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਕਤਲਕਾਂਡ ਵਾਲੇ ਦਿਨ ਹੀ ਜਰਨਲ ਡਾਇਰ ਨੂੰ ਸ਼ਾਮ ਦੀ ਰੋਟੀ ਖਵਾਈ ਸੀ। ਇਸ ਦੇ ਬਦਲੇ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਬਹੁਤ ਸਾਰੀ ਜਗੀਰ ਦਿੱਤੀ ਸੀ। ਉਨ੍ਹਾਂ ਨੂੰ ਵੀ 'ਸਰ' ਕਹਿੰਦੇ ਹਨ ਤੇ ਉਨ੍ਹਾਂ ਦਾ ਹੀ ਇਕ 'ਹੋਣਹਾਰ' ਨਾਭੇ ਬੈਠਾ ਹੈ। ਪਹਿਲਾਂ ਦੂਜੀਆਂ ਗੋਲ਼ੀਆਂ ਮਾਰਨ ਵਾਲਿਆਂ ਨੂੰ ਸਨਮਾਨਤ ਕਰੀ ਗਏ, ਬਾਅਦ ਵਿਚ ਚਿੱਟੇ ਦੀਆਂ ਗੋਲੀਆਂ ਖਵਾਈ ਗਏ। ਇੰਝ ਉਹ ਕਿਸੇ ਦਾ ਨਾਂ ਲਏ ਬਗੈਰ ਹੀ ਵੱਡੇ ਸਿਆਸੀ ਆਗੂ 'ਤੇ ਤਿੱਖਾ ਨਿਸ਼ਾਨਾ ਵਿੰਨ੍ਹ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦਾ ਕੈਂਸਰ ਦੇ ਮਰੀਜ਼ਾਂ ਲਈ ਵੱਡਾ ਐਲਾਨ, ਮੁਫ਼ਤ 'ਚ ਹੋਵੇਗਾ ਇਹ ਟੈਸਟ
NEXT STORY