ਪਟਨਾ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ 14 ਸਾਲਾ ਵੈਭਵ ਸੂਰਿਆਵੰਸ਼ੀ ਦੀ ਟੀ-20 ਕ੍ਰਿਕਟ 'ਚ ਸਭ ਤੋਂ ਘੱਟ ਉਮਰ ਦਾ ਸੈਂਕੜਾ ਬਣਾਉਣ ਵਾਲਾ ਬਣਨ 'ਤੇ ਸ਼ਲਾਘਾ ਕੀਤੀ ਅਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਸੂਰਿਆਵੰਸ਼ੀ ਨੇ ਸੋਮਵਾਰ ਨੂੰ ਗੁਜਰਾਤ ਟਾਈਟਨਜ਼ ਖ਼ਿਲਾਫ਼ 38 ਗੇਂਦਾਂ 'ਚ 101 ਦੌੜਾਂ ਬਣਾ ਕੇ 14 ਸਾਲ ਅਤੇ 32 ਦਿਨ ਦੀ ਉਮਰ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 'ਚ ਸਭ ਤੋਂ ਘੱਟ ਉਮਰ 'ਚ ਸੈਂਕੜਾ ਲਗਾਉਣ ਵਾਲਾ ਖਿਡਾਰੀ ਬਣਨ ਦਾ ਰਿਕਾਰਡ ਬਣਾਇਆ। ਉਸ ਨੇ 35 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ ਨਾਲ ਉਹ ਆਈਪੀਐੱਲ 'ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਭਾਰਤੀ ਖਿਡਾਰੀ ਬਣ ਗਿਆ। ਇਸ ਸਮੇਂ ਦੌਰਾਨ, ਉਸ ਨੇ ਆਪਣੀ ਪਾਰੀ 'ਚ ਚੌਕਿਆਂ ਨਾਲ 94 ਦੌੜਾਂ ਬਣਾਈਆਂ। ਨਿਤੀਸ਼ ਨੇ ਟਵਿੱਟਰ 'ਤੇ ਲਿਖਿਆ,"ਬਿਹਾਰ ਦੇ ਵੈਭਵ ਸੂਰਿਆਵੰਸ਼ੀ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਜੋ ਆਈਪੀਐੱਲ ਦੇ ਇਤਿਹਾਸ 'ਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ (14 ਸਾਲ) ਬਣਿਆ। ਉਹ ਆਪਣੀ ਮਿਹਨਤ ਅਤੇ ਪ੍ਰਤਿਭਾ ਕਾਰਨ ਭਾਰਤੀ ਕ੍ਰਿਕਟ ਲਈ ਇਕ ਨਵੀਂ ਉਮੀਦ ਬਣ ਗਿਆ ਹੈ। ਹਰ ਕਿਸੇ ਨੂੰ ਉਸ 'ਤੇ ਮਾਣ ਹੈ।"

ਉਨ੍ਹਾਂ ਨੇ ਸੂਰਿਆਵੰਸ਼ੀ ਅਤੇ ਉਨ੍ਹਾਂ ਦੇ ਪਿਤਾ ਨਾਲ ਮੁਲਾਕਾਤ ਦੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ,''ਵੈਭਵ ਸੂਰੀਆਵੰਸ਼ੀ ਅਤੇ ਉਸ ਦੇ ਪਿਤਾ ਨਾਲ ਸਾਲ 2024 'ਚ ਮੁਲਾਕਾਤ ਹੋਈ ਸੀ ਅਤੇ ਉਸ ਸਮੇਂ ਮੈਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਸੀ। ਆਈਪੀਐੱਲ 'ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਫੋਨ 'ਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ।'' ਮੁੱਖ ਮੰਤਰੀ ਨੇ ਲਿਖਿਆ,''ਬਿਹਾਰ ਦੇ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੂੰ ਰਾਜ ਸਰਕਾਰ ਵਲੋਂ 10 ਲੱਖ ਰੁਪਏ ਦੀ ਸਨਮਾਨ ਰਾਸ਼ੀ ਵੀ ਦਿੱਤੀ ਜਾਵੇਗੀ। ਮੇਰੀ ਸ਼ੁੱਭਕਾਮਨਾ ਹੈ ਕਿ ਵੈਭਵ ਭਵਿੱਖ 'ਚ ਭਾਰਤੀ ਟੀਮ ਲਈ ਨਵੇਂ ਰਿਕਾਰਡ ਬਣਾਏ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ: ਫੌਜ ਦੀ ਹਿੱਟ ਲਿਸਟ 'ਚ ਹਨ ਇਹ 14 ਵੱਡੇ ਅੱਤਵਾਦੀ, ਪਾਕਿਸਤਾਨ ਨਾਲ ਸਬੰਧ
NEXT STORY