ਅਹਿਮਦਾਬਾਦ— ਅਹਿਮਦਾਬਾਦ 'ਚ ਸਵਾਮੀ ਨਿਤਿਆਨੰਦ ਦੇ ਆਸ਼ਰਮ ਤੋਂ ਲਾਪਤਾ ਹੋਈਆਂ 2 ਭੈਣਾਂ ਨੇ ਮੰਗਲਵਾਰ ਨੂੰ ਗੁਜਰਾਤ ਹਾਈ ਕੋਰਟ ਨੂੰ ਕਿਹਾ ਕਿ ਉਹ ਕੋਰਟ ਦੇ ਸਾਹਮਣੇ ਵੈਸਟ ਇੰਡੀਜ਼ 'ਚ ਭਾਰਤੀ ਹਾਈ ਕਮਿਸ਼ਨ ਜਾਂ ਅਮਰੀਕਾ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣ ਲਈ ਤਿਆਰ ਹਨ, ਜਦਕਿ ਕੋਰਟ ਨੇ ਉਨ੍ਹਾਂ ਦੇ ਵਿਅਕਤੀਗਤ ਰੂਪ ਨਾਲ ਪੇਸ਼ ਹੋਣ 'ਤੇ ਜ਼ੋਰ ਦਿੱਤਾ। ਜਨਾਰਦਨ ਸ਼ਰਮਾ ਦੀਆਂ ਦੋਵੇਂ ਬੇਟੀਆਂ ਦੇ ਐਡਵੋਕੇਟ ਨੇ ਕਿਹਾ ਕਿ ਦੋਵੇਂ ਵਿਅਕਤੀਗਤ ਰੂਪ ਨਾਲ ਪੇਸ਼ ਨਹੀਂ ਹੋ ਸਕਦੀਆਂ, ਕਿਉਂਕਿ ਉਨ੍ਹਾਂ ਦੀ ਜਾਨ ਨੂੰ ਉਨ੍ਹਾਂ ਦੇ ਪਿਤਾ ਤੋਂ ਖਤਰਾ ਹੈ। ਸ਼ਰਮਾ ਨੇ ਆਪਣੀਆਂ ਦੋਵੇਂ ਬੇਟੀਆਂ ਦੇ ਇੱਥੋਂ ਆਸ਼ਰਮ ਤੋਂ ਲਾਪਤਾ ਹੋਣ ਤੋਂ ਬਾਅਦ ਇਕ ਅਰਜ਼ੀ ਦਾਇਰ ਕੀਤੀ ਸੀ।
ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ
ਜੱਜ ਐੱਸ.ਆਰ ਬ੍ਰਹਮਾਭੱਟ ਅਤੇ ਜੱਜ ਏ.ਪੀ. ਠਾਕੇਰ ਦੀ ਬੈਂਚ ਨੇ ਦੋਹਾਂ ਭੈਣਾਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ 'ਤੇ ਜ਼ੋਰ ਦਿੱਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਕੋਰਟ ਨੇ ਦੋਹਾਂ ਭੈਣਾਂ ਦੇ ਵਕੀਲ ਨੂੰ ਨਿਰਦੇਸ਼ ਦਿੱਤਾ ਕਿ ਉਹ ਦੋਹਾਂ ਵਲੋਂ 19 ਦਸੰਬਰ ਤੱਕ ਇਕ ਜਵਾਬੀ ਹਲਫਨਾਮਾ ਦਾਇਰ ਕਰੇ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਕ 20 ਦਸੰਬਰ ਤੈਅ ਕੀਤੀ।
ਪਿਤਾ ਨੇ ਕੀਤੀ ਸੀ ਅਰਜ਼ੀ ਦਾਇਰ
ਪੁਲਸ ਨੇ ਇਸ ਤੋਂ ਪਹਿਲਾਂ ਦੀ ਸੁਣਵਾਈ ਦੌਰਾਨ ਕੋਰਟ ਨੂੰ ਕਿਹਾ ਸੀ ਕਿ ਲੋਪਾਦਮੁਦਰਾ ਸ਼ਰਮਾ (21) ਅਤੇ ਨੰਦਿਤਾ ਸ਼ਰਮਾ (18) ਹੋ ਸਕਦਾ ਹੈ ਕਿ ਵਿਦੇਸ਼ ਚੱਲੀ ਗਈ ਹੋਵੇ। ਜਨਾਰਦਨ ਸ਼ਰਮਾ ਨੇ ਆਪਣੀ ਅਰਜ਼ੀ 'ਚ ਕਿਹਾ ਸੀ ਕਿ ਉਨ੍ਹਾਂ ਦੀ ਬੇਟੀਆਂ ਨੂੰ ਨਿਤਿਆਨੰਦ ਦੇ ਆਸ਼ਰਮ 'ਚ ਗੈਰ-ਕਾਨੂੰਨੀ ਰੂਪ ਨਾਲ ਰੱਖਿਆ ਗਿਆ ਹੈ।
SC/ST ਐਕਟ ਤਹਿਤ ਦਰਜ ਐੱਫ.ਆਈ.ਆਰ ਦੇ ਮਾਮਲੇ 'ਚ ਸਪਨਾ ਚੌਧਰੀ ਨੂੰ ਵੱਡੀ ਰਾਹਤ
NEXT STORY