ਚੰਡੀਗੜ੍ਹ—ਗੁਰੂਗ੍ਰਾਮ 'ਚ ਐੱਸ.ਸੀ/ਐੱਸ.ਟੀ. ਐਕਟ ਤਹਿਤ ਦਰਜ ਐੱਫ.ਆਈ.ਆਰ ਦੇ ਮਾਮਲੇ 'ਚ ਸਪਨਾ ਚੌਧਰੀ ਨੂੰ ਵੱਡੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਤਹਿਤ ਮੰਗਲਵਾਰ ਨੂੰ ਗੁਰੂਗ੍ਰਾਮ ਪੁਲਸ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ 'ਚ ਕਿਹਾ ਗਿਆ ਹੈ ਕਿ ਪੁਲਸ ਨੇ ਇਸ ਮਾਮਲੇ 'ਚ ਐੱਫ.ਆਈ.ਆਰ. ਰੱਦ ਕਰਨ ਦੀ ਰਿਪੋਰਟ ਦੇ ਦਿੱਤੀ ਹੈ। ਦੱਸ ਦੇਈਏ ਕਿ ਜਸਟਿਸ ਅਨਿਲ ਖੇਤਰਪਾਲ ਨੇ ਇਸ ਮਾਮਲੇ ਦਾ ਨਿਪਟਾਰਾ ਕੀਤਾ ਹੈ।
ਦੱਸਣਯੋਗ ਹੈ ਕਿ ਸਪਨਾ ਵੱਲੋਂ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਸ ਦੇ ਖਿਲਾਫ ਸੈਕਟਰ 29 ਥਾਣਾ ਖੇਤਰ ਦੇ ਚਕਰਪੁਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਰਾਗਿਨੀ ਪੇਸ਼ ਕਰਦੇ ਹੋਏ ਇੱਕ ਜਾਤੀ ਵਿਸ਼ੇਸ਼ 'ਤੇ ਟਿੱਪਣੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਖੰਡਸਾ ਦੇ ਨਿਵਾਸੀ ਸਤਪਾਲ ਤੰਵਰ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੁਆਰਾ ਗਾਈ ਗਈ ਰਾਗਿਨੀ ਤੋਂ ਐੱਸ.ਸੀ/ਐੱਸ.ਟੀ. ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਸ਼ਿਕਾਇਤ 'ਤੇ ਪੁਲਸ ਨੇ 14 ਜੁਲਾਈ 2016 ਨੂੰ ਮਾਮਲਾ ਦਰਜ ਕਰ ਲਿਆ ਸੀ। ਸਪਨਾ ਨੇ ਪਟੀਸ਼ਨ 'ਚ ਕਿਹਾ ਹੈ ਕਿ ਇਹ ਰਾਗਿਨੀ ਵੱਖ-ਵੱਖ ਲੋਕ ਗਾਇਕ ਪਿਛਲੇ 4 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਵੱਖ-ਵੱਖ ਕਲਾਕਾਰਾਂ ਦੁਆਰਾ ਪੇਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਉਨ੍ਹਾਂ ਨੂੰ ਟਾਰਗੈਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।
ਵਿੱਤ ਮੰਤਰੀ ਜੀ, ਤੁਸੀਂ ਭਾਵੇਂ ਲਸਣ-ਪਿਆਜ਼ ਨਹੀਂ ਖਾਂਦੇ ਪਰ ਇਸ ਦਾ ਹੱਲ ਤਾਂ ਕੱਢੋ : ਪ੍ਰਿਯੰਕਾ
NEXT STORY