ਨਵੀਂ ਦਿੱਲੀ- ਅਵਿਸ਼ਵਾਸ ਪ੍ਰਸਤਾਵ 'ਤੇ ਬੋਲਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀਆਂ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ 'ਚ ਪੀ.ਐੱਮ. ਅਤੇ ਇਸ ਸਰਕਾਰ ਨੂੰ ਲੈ ਕੇ ਕੋਈ ਅਵਿਸ਼ਵਾਸ ਨਹੀਂ ਹੈ... ਇਹ ਅਵਿਸ਼ਵਾਸ ਪ੍ਰਸਤਾਵ ਸਿਰਫ ਭਰਮ ਪੈਦਾ ਕਰਨ ਲਈ ਲਿਆਂਦਾ ਗਿਆ ਹੈ। ਇਹ ਅਵਿਸ਼ਵਾਸ ਪ੍ਰਸਤਾਵ ਦੇਸ਼ 'ਚ ਵਿਰੋਧੀਆਂ ਦਾ ਅਸਲੀ ਚਰਿਤਰ ਦਿਖਾਉਂਦਾ ਹੈ। ਯੂ.ਪੀ.ਏ. ਦਾ ਚਰਿਤਰ ਆਪਣੀ ਸਰਕਾਰ ਬਚਾਉਣ ਲਈ ਭ੍ਰਿਸ਼ਟਾਚਾਰ ਕਰਨਾ ਹੈ। ਆਜ਼ਾਦੀ ਤੋਂ ਬਾਅਦ ਪੀ.ਐੱਮ. ਮੋਦੀ ਦੀ ਸਰਕਾਰ ਹੀ ਅਜਿਹੀ ਹੈ ਜਿਸਨੇ ਸਭ ਤੋਂ ਜ਼ਿਆਦਾ ਲੋਕਾਂ ਦਾ ਭਰੋਸਾ ਜਿੱਤਿਆ। ਪੀ.ਐੱਮ. ਮੋਦੀ ਜਨਤਾ ਵਿਚ ਸਭ ਤੋਂ ਲੋਕਪ੍ਰਿਯ ਨੇਤਾ ਹਨ। ਪੀ.ਐੱਮ. ਮੋਦੀ ਦੇਸ਼ ਦੀ ਜਨਤਾ ਲਈ ਅਣਥਕ ਕੋਸ਼ਿਸ਼ ਕਰਦੇ ਹਨ। ਉਹ ਬਿਨਾਂ ਇਕ ਵੀ ਛੁੱਟੀ ਲਏ ਦਿਨ 'ਚ ਲਗਾਤਾਰ 17 ਘੰਟੇ ਕੰਮ ਕਰਦੇ ਹਨ। ਲੋਕ ਉਨ੍ਹਾਂ 'ਤੇ ਭਰੋਸਾ ਕਰਦੇ ਹਨ।
ਇਹ ਅਵਿਸ਼ਵਾਸ ਪ੍ਰਸਤਾਵ ਰਾਜਨੀਤੀ ਤੋਂ ਪ੍ਰੇਰਿਤ ਹੈ
ਅਮਿਤ ਸ਼ਾਹ ਨੇ ਕਿਹਾ ਕਿ ਪੀ.ਐੱਮ. ਮੋਦੀ ਸਰਕਾਰ ਨੇ ਕੁਝ ਇਤਿਹਾਸਿਕ ਫੈਸਲੇ ਲਏ ਅਤੇ ਵੰਸ਼ਵਾਦ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ। ਯੂ.ਪੀ.ਏ. ਦਾ ਚਰਿਤ ਸੱਤਾ ਦੀ ਰੱਖਿਆ ਕਰਨਾ ਹੈ ਪਰ ਐੱਨ.ਡੀ.ਏ. ਸਿੰਧਾਂਤ ਦੀ ਰੱਖਿਆ ਲਈ ਲੜਦਾ ਹੈ। ਉਹ (ਯੂ.ਪੀ.ਏ.) ਕਹਿੰਦੇ ਰਹਿੰਦੇ ਹਨ ਕਿ ਉਹ ਕਿਨਸਾਂ ਦਾ ਕਰਜਾ ਮੁਆਫ਼ ਕਰ ਦੇਣਗੇ। ਅਸੀਂ ਸਿਰਫ ਕਰਜਾ ਮੁਆਫ਼ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ, ਸਗੋਂ ਅਜਿਹੀ ਵਿਵਸਥਾ ਬਣਾਉਣ 'ਚ ਵਿਸ਼ਵਾਸ ਰੱਖਦੇ ਹਾਂ ਜਿਥੇ ਕਿਸੇ ਨੂੰ ਕਰਜਾ ਲੈਣਨਾ ਹੀ ਨਾ ਪਵੇ ਕਿਉਂਕਿ ਇਹ ਅਵਿਸ਼ਵਾਸ ਪ੍ਰਸਤਾਵ ਰਾਜਨੀਤੀ ਤੋਂ ਪ੍ਰੇਰਿਤ ਹੈ। ਮੈਨੂੰ ਇਸ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਨਾ ਪਵੇਗਾ।
ਸ਼ਾਹ ਨੇ ਕਿਹਾ ਕਿ ਅੱਜ ਦੇ ਦਿਨ ਹੀ ਗਾਂਧੀ ਜੀ ਨੇ 'ਅੰਗਰੇਜੋ ਭਾਰਤ ਛੱਡੋ' ਦਾ ਨਾਅਰਾ ਦਿੱਤਾ ਸੀ। ਸਾਢੇ 9 ਸਾਲਾਂ 'ਚ ਮੋਦੀ ਜੀ ਨੇ ਨਵੀਂ ਤਰ੍ਹਾਂ ਦੇ ਰਾਜਨੀਤਿਕ ਯੁੱਗ ਦੀ ਸ਼ੁਰੂਆਤ ਕੀਤੀ। 30 ਸਾਲਾਂ ਤੋਂ ਸਿਆਸਤ ਭ੍ਰਿਸ਼ਟਾਚਾਰ, ਪਰਿਵਾਰਵਾਦ, ਤੁਸ਼ਟੀਕਰਨ ਦੇ ਕੈਂਸਰ ਨਾਲ ਜੂਝ ਰਹੀ ਸੀ। ਮੋਦੀ ਜੀ ਨੇ ਪਾਲੀਟਿਕਲ ਆਫ ਪਰਫਾਰਮੈਂਸ ਨੂੰ ਤਰਜ਼ੀਹ ਦਿੱਤੀ ਪਰ ਫਿਰ ਵੀ ਕਿਤੇ ਦੂਰ ਤਕ ਭ੍ਰਿਸ਼ਟਾਚਾਰ ਵੀ ਬੈਠਿਆ ਹੈ, ਪਰਿਵਾਰਵਾਦ ਦਿਖਾਈ ਹੀ ਦਿੰਦਾ ਹੈ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਦਿਖਾਈ ਦਿੰਦੀ ਹੈ। ਇਸ ਲਈ ਮੋਦੀ ਜੀ ਨੇ ਅੱਜ ਤਿੰਨਾਂ ਨੂੰ ਭਾਰਤ ਛੱਡਣ ਦਾ ਨਾਅਰਾ ਦਿੱਤਾ ਹੈ।
ਅੱਜ ਪੂਰੀ ਰਾਸ਼ੀ ਗਰੀਬਾਂ ਤਕ ਪਹੁੰਚਦੀ ਹੈ
ਲੋਕ ਸਭਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਸਮਝਣਾ ਹੋਵੇਗਾ ਕਿ ਉਹ (ਯੂ.ਪੀ.ਏ.) ਜਨਧਨ ਯੋਜਨਾ ਦਾ ਵਿਰੋਧ ਕਿਉਂ ਕਰ ਰਹੇ ਸਨ? ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਕੇਂਦਰ ਤੋਂ ਗਰੀਬਾਂ ਲਈ 1 ਰੁਪਈਆ ਭੇਜਿਆ ਜਾਂਦਾ ਹੈ ਤਾਂ ਲਾਭਪਾਰਥੀ ਤਕ ਸਿਰਫ 15 ਪੈਸੇ ਹੀ ਪਹੁੰਚਦੇ ਹਨ... ਪਰ ਅੱਜ ਪੂਰੀ ਰਾਸ਼ੀ ਗਰੀਬਾਂ ਤਕ ਪਹੁੰਚਦੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਦਨ 'ਚ ਇਕ ਮੈਂਬਰ ਅਜਿਹਾ ਵੀ ਹੈ ਜੋ 13 ਵਾਰ ਰਾਜਨੀਤੀ 'ਚ ਉਤਰ ਚੁੱਕਿਆ ਹੈ। ਇਹ ਮੈਂਬਰ ਹਰ 13 ਵਾਰ ਅਸਫਲ ਰਿਹਾ। ਮੈਂ ਇਕ ਲਾਂਚਿੰਗ ਦੇਖੀ ਹੈ ਜਦੋਂ ਉਹ ਬੁੰਦੇਲਖੰਡ ਦੀ ਕਲਾਵਤੀ ਨਾਂ ਦੀ ਇਕ ਗਰੀਬ ਔਰਤ ਨੂੰ ਮਿਲਣ ਗਏ ਸਨ ਪਰ ਤੁਸੀਂ ਉਸ ਲਈ ਕੀ ਕੀਤਾ? ਉਨ੍ਹਾਂ ਨੂੰ ਘਰ, ਰਾਸ਼ਨ, ਬਿਜਲੀ ਮੋਦੀ ਸਰਕਾਰ ਨੇ ਮੁਹੱਈਆ ਕਰਵਾਈ। ਮੈਂ ਇਸ ਦੇਸ਼ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਸਰਕਾਰ ਹੈ ਜਿਸਨੇ ਐੱਮ.ਐੱਸ.ਪੀ. 'ਤੇ ਸਭ ਤੋਂ ਜ਼ਿਆਦਾ ਚੋਲ ਖ਼ਰੀਦੇ ਹਨ ਤਾਂ ਉਹ ਨਰਿੰਦਰ ਮੋਦੀ ਸਰਕਾਰ ਹੈ।
STF ਨੇ ਕੀਤਾ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਫੈਕਟਰੀ ਦਾ ਪਰਦਾਫਾਸ਼, 2 ਗ੍ਰਿਫ਼ਤਾਰ
NEXT STORY