ਵਾਸ਼ਿੰਗਟਨ-ਨਵੀਂ ਦਿੱਲੀ - ਭਾਰਤ ਦੇ ਦੌਰੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਆਈ ਹੈ। ਮੰਗਲਵਾਰ ਨੂੰ ਉਹ ਦਿੱਲੀ ਦੇ ਸਕੂਲ ਦਾ ਦੌਰਾ ਕਰੇਗੀ, ਜਿਥੇ ਉਹ ਹੈਪੀਨੈੱਸ ਕਰਿਕੁਲਮ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰੇਗੀ। ਹਾਲਾਂਕਿ, ਇਸ ਪ੍ਰੋਗਰਾਮ ਵਿਚ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਮੌਜੂਦ ਨਹੀਂ ਰਹਿਣਗੇ। ਉਨ੍ਹਾਂ ਦਾ ਨਾਂ ਮਹਿਮਾਨਾਂ ਦੀ ਲਿਸਟ ਵਿਚੋਂ ਹਟਾ ਦਿੱਤਾ ਗਿਆ ਸੀ।
ਉਥੇ ਹੀ ਹੁਣ ਅਮਰੀਕੀ ਦੂਤਘਰ ਨੇ ਆਖਿਆ ਹੈ ਕਿ ਉਸ ਨੂੰ ਦਿੱਲੀ ਦੇ ਸਰਕਾਰੀ ਸਕੂਲ ਵਿਚ ਆਯੋਜਿਤ ਦੀ ਫਸਟ ਲੇਡੀ ਮੇਲਾਨੀਆ ਟਰੰਪ ਦੀ ਯਾਤਰਾ ਦੌਰਾਨ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁਖ ਮੰਤਰੀ ਮਨੀਸ਼ੋ ਸਿਸੋਦੀਆ ਦੀ ਮੌਜੂਦਗੀ ਨੂੰ ਲੈ ਕੇ ਕੋਈ ਇਤਰਾਜ਼ ਨਹੀਂ ਹੈ। ਪਰ ਦੂਤਘਰ ਨੇ ਇਸ ਗੱਲ ਨੂੰ ਸਮਝਣ ਨੂੰ ਲੈ ਕੇ ਵੀ ਤਰੀਫ ਕੀਤੀ ਹੈ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਆਖਿਆ ਸੀ ਕਿ ਮੇਲਾਨੀਆ ਟਰੰਪ ਦੇ ਮੰਗਲਵਾਰ ਨੂੰ ਸਰਕਾਰੀ ਸਕੂਲ ਦੇ ਦੌਰੇ ਸਮੇਂ ਕੇਜਰੀਵਾਲ ਅਤੇ ਸਿਸੋਦੀਆ ਮੌਜੂਦ ਨਹੀਂ ਰਹਿਣਗੇ ਕਿਉਂਕਿ ਪ੍ਰੋਗਰਾਮ ਲਈ ਮਹਿਮਾਨਾਂ ਦੀ ਲਿਸਟ ਤੋਂ ਉਨ੍ਹਾਂ ਦਾ ਨਾਂ ਹਟਾ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਦੇ ਹੈਪੀਨੈੱਸ ਕਰਿਕੁਲਮ ਦੇਖਣ ਲਈ ਸਕੂਲ ਜਾਣ ਅਤੇ ਉਥੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਹੈ।
ਦਰਅਸਲ, ਦਿੱਲੀ ਸਰਕਾਰ ਨੇ ਜੁਲਾਈ 2018 ਵਿਚ ਹੈਪੀਨੈੱਸ ਹਰਿਕੁਲਮ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਜ਼ਰੀਏ ਦਿੱਲੀ ਸਰਕਾਰ ਦੇ ਸਕੂਲਾਂ ਵਿਚ ਕਲਾਸ ਪਹਿਲੀ ਤੋਂ 8ਵੀਂ ਤੱਕ ਪੱਡ਼ਣ ਵਾਲੇ ਵਿਦਿਆਰਥੀਆਂ ਦੀ ਰੁਜ਼ਾਨਾ 45 ਮਿੰਟ ਦੀ ਹੈਪੀਨੈੱਸ ਕਲਾਸ ਹੁੰਦੀ ਹੈ, ਜਿਸ ਵਿਚ ਕਥਾ-ਕਹਾਣੀ ਅਤੇ ਸਵਾਲ-ਜਵਾਬ ਦਾ ਸੈਸ਼ਨ ਹੁੰਦਾ ਹੈ। ਇਸੇ ਤਰ੍ਹਾਂ ਨਰਸਰੀ ਅਤੇ ਕੇ. ਜੀ. ਦੇ ਵਿਦਿਆਰਥੀਆਂ ਲਈ ਹਫਤੇ ਵਿਚ 2 ਵਾਰ ਕਲਾਸਾਂ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਕਾਰਨ ਸਕੂਲ ਵਿਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹੈ ਅਤੇ ਉਨ੍ਹਾਂ ਦੀ ਪਡ਼ਾਈ ਵਿਚ ਸੁਧਾਰ ਹੋਇਆ ਹੈ। ਇਸ ਨੂੰ ਦੇਖਣ ਲਈ ਮੇਲਾਨੀਆ ਸਕੂਲ ਦਾ ਦੌਰਾ ਕਰਨ ਆ ਰਹੀ ਹੈ।
ਇਸ ਤੋਂ ਪਹਿਲਾਂ ਉਪ ਮੁਖ ਮੰਤਰੀ ਨੇ ਪੱਤਰਕਾਰਾਂ ਨੂੰ ਆਖਿਆ ਕਿ ਦਿੱਲੀ ਸਰਕਾਰ ਨੂੰ ਮੇਲਾਨੀਆ ਦੇ ਇਕ ਸਰਕਾਰੀ ਸਕੂਲ ਦੇ ਦੌਰੇ ਲਈ ਆਖਿਆ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਜੇਕਰ ਉਹ ਸਰਕਾਰੀ ਸਕੂਲ ਆਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ। ਆਯੋਜਨ ਨਾਲ ਦੋਹਾਂ ਨੇਤਾਵਾਂ ਨੇ ਨਾਂ ਹਟਾਏ ਜਾਣ 'ਤੇ ਨਰਾਜ਼ਗੀ ਜਤਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਆਖਿਆ ਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਅਜਿਹਾ ਕੀਤਾ ਗਿਆ ਹੈ।
ਭੋਜ 'ਚ ਸ਼ਾਮਲ ਨਹੀਂ ਹੋਣਗੇ ਮਨਮੋਹਨ ਸਿੰਘ
NEXT STORY