ਮੇਰਠ— ਮੇਰਠ 'ਚ ਸਹੁਰੇ ਘਰਦਿਆਂ ਦੀ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਨੇ ਇਕ ਵਿਆਹੁਤਾ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸ ਨੂੰ 22 ਦਿਨ ਪਹਿਲੇ ਬੇਟਾ ਨਹੀਂ ਸਗੋਂ ਬੇਟੀ ਪੈਦਾ ਹੋਈ, ਜਿਸ ਤੋਂ ਦੁੱਖੀ ਸਹੁਰੇ ਘਰਦਿਆਂ ਨੇ ਉਸਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਘਰਦਿਆਂ 'ਤੇ ਕਤਲ ਸਮੇਤ ਦਾਜ ਦੇ ਆਰੋਪਾਂ ਦਾ ਮਾਮਲਾ ਦਰਜ ਕੀਤਾ ਹੈ।
ਘਟਨਾ ਸਿਕੰਦਰਾਬਾਦ ਦੇ ਰਾਮਪੁਰੀ ਮੁੱਹਲੇ ਦੀ ਹੈ। ਜਿੱਥੇ ਭੂਰੀ ਪੁੱਤਰੀ ਬਸ਼ੀਰ ਦਾ ਨਿਕਾਹ 15 ਦਸੰਬਰ 2016 ਨੂੰ ਲਿਸਾੜੀ ਗੇਟ ਦੇ ਪਿਲੋਖੜੀ ਪੁੱਲ ਜਨਕਪੁਰੀ ਵਾਸੀ ਹਾਸ਼ਿਮ ਪੁੱਤਰ ਤਾਹਿਰ ਨਾਲ ਹੋਇਆ ਸੀ। ਪੇਕੇ ਵਾਲਿਆਂ ਮੁਤਾਬਕ ਸਹੁਰੇ ਘਰ ਦੇ ਭੂਰੀ ਨਾਲ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਦੇ ਸਨ। 22 ਦਿਨ ਪਹਿਲੇ ਭੂਰੀ ਨੇ ਬੱਚੀ ਨੂੰ ਜਨਮ ਦਿੱਤਾ ਸੀ ਪਰ ਬੱਚੀ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਸੀ।
ਭੂਰੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਹੁਰੇ ਘਰਦਿਆਂ ਨੇ ਬੇਟੀ ਹੋਣ ਕਾਰਨ ਉਸ ਨੂੰ ਮਾਰ ਦਿੱਤਾ ਸੀ। ਬੱਚੀ ਹੋਣ ਦੇ ਬਾਅਦ ਤੋਂ ਹਾਸ਼ਿਮ ਅਤੇ ਉਸ ਦੇ ਪਰਿਵਾਰ ਵਾਲੇ ਭੂਰੀ ਨਾਲ ਕੁੱਟਮਾਰ ਕਰਦੇ ਸੀ। ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਲਿਸਾੜੀ ਗੇਟ ਪੁਲਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਸ਼ਾਮ ਨੂੰ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਲੈ ਕੇ ਪਿਲੋਖੜੀ ਪੁੱਲ 'ਤੇ ਰੱਖਦੇ ਹੋਏ ਜ਼ਾਮ ਲਗਾ ਦਿੱਤਾ। ਇੰਸਪੈਕਟਰ ਰਾਸ਼ਿਦ ਅਲੀ ਨੇ ਜਲਦੀ ਗ੍ਰਿਫਤਾਰੀ ਦੀ ਗੱਲ ਕਹਿ ਕੇ ਲਾਸ਼ ਨੂੰ ਚੁੱਕਵਾਇਆ।
ਢੋਂਗੀ ਬਾਬਾ: ਭਰਾ-ਭੈਣਾਂ ਦੇ ਸਾਹਮਣੇ ਬੱਚੀ ਨਾਲ ਕਰਦਾ ਸੀ ਰੇਪ, ਥਾਣੇ 'ਚ ਹੋਈ ਕੁੱਟਮਾਰ
NEXT STORY