ਨੋਇਡਾ (ਭਾਸ਼ਾ)– ਨੋਇਡਾ ਦੇ ਥਾਣਾ ਬਿਸਰਖ ਖੇਤਰ ਦੀ ਇਕ ਸੁਸਾਇਟੀ ’ਚ ਰਹਿਣ ਵਾਲੀ ਮੁਟਿਆਰ ਨੇ ਕਥਿਤ ਤੌਰ ’ਤੇ 18ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਸ਼ਨੀਵਾਰ ਸਵੇਰੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਮੁਤਾਬਕ 22 ਸਾਲ ਦੀ ਉਕਤ ਮੁਟਿਆਰ ਨੂੰ ਤੁਰੰਤ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਓਧਰ ਪੁਲਸ ਕਮਿਸ਼ਨਰ ਹਰੀਸ਼ ਚੰਦਰ ਨੇ ਦੱਸਿਆ ਕਿ ਸਵੇਰੇ ਥਾਣਾ ਬਿਸਰਖ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਸੁਸਾਇਟੀ ਵਿਚ ਰਹਿਣ ਵਾਲੀ 22 ਸਾਲਾ ਮੁਟਿਆਰ ਨੇ 18ਵੀਂ ਮੰਜ਼ਿਲ ਸਥਿਤ ਆਪਣੇ ਫਲੈਟ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮੁਟਿਆਰ ਨੂੰ ਗੰਭੀਰ ਹਾਲਤ ਵਿਚ ਉਸ ਦੇ ਮਾਪੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਰਿਵਾਰ ਨੂੰ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਧੀ ਨੇ ਆਖ਼ਰਕਾਰ ਕਿਸ ਵਜ੍ਹਾ ਤੋਂ ਇਹ ਕਦਮ ਚੁੱਕਿਆ ਹੈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਦੌਰਾਨ ਸੁਸਾਇਟੀ ਵਿਚ ਨਰਾਤਿਆਂ ਦੇ ਚੱਲਦੇ ਕਾਫੀ ਚਹਿਲ-ਪਹਿਲ ਸੀ। ਜਿਵੇਂ ਹੀ ਕੁੜੀ ਨੇ ਛਾਲ ਮਾਰੀ ਤਾਂ ਲੋਕਾਂ ਦੀ ਭੀੜ ਲੱਗ ਗਈ। ਫ਼ਿਲਹਾਲ ਪੁਲਸ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾ ਰਹੀ ਹੈ।
ਪੰਜਾਬ ’ਚ ਵਧਣਗੇ ਬਿਜਲੀ ਕੱਟ, ਦਿੱਲੀ ’ਚ ਬਲੈਕ ਆਊਟ ਦਾ ਖ਼ਤਰਾ
NEXT STORY