ਨੋਇਡਾ— ਜ਼ਿਲਾ ਗੌਤਮ ਬੁੱਧ ਨਗਰ ਪੁਲਸ ਨੇ ਨਕਲੀ ਸੀਮੈਂਟ ਬਣਾਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰ ਕੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ 3,852 ਬੋਰੀਆਂ ਨਕਲੀ ਸੀਮੈਂਟ ਬਰਾਮਦ ਕੀਤਾ ਹੈ। ਨਕਲੀ ਸੀਮੈਂਟ ਉਤਰਾਂਚਲ ਦੇ ਇਕ ਪ੍ਰਸਿੱਧ ਸ਼ਰਾਬ ਵਪਾਰੀ ਅਤੇ ਉਸ ਦੇ ਸਹਿਯੋਗੀਆਂ ਵਲੋਂ ਬਣਾਇਆ ਜਾ ਰਿਹਾ ਸੀ। ਨਕਲੀ ਸੀਮੈਂਟ ਦੇਸ਼ ਦੇ ਵੱਖ-ਵੱਖ ਨਾਮੀ ਕੰਪਨੀਆਂ ਦੇ ਨਾਂ ਨਾਲ ਨਵੇਂ ਬੋਰਿਆਂ 'ਚ ਭਰ ਕੇ ਉੱਤਰ ਪ੍ਰਦੇਸ਼ ਅਤੇ ਉਤਰਾਂਚਲ 'ਚ ਭੇਜਿਆ ਜਾਂਦਾ ਸੀ। ਸੀਨੀਅਰ ਪੁਲਸ ਕਮਿਸ਼ਨਰ ਗੌਤਮ ਬੁੱਧ ਨਗਰ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਜਨਪਦ ਪੁਲਸ ਨੂੰ ਸੂਚਨਾ ਮਿਲੀ ਕਿ ਗ੍ਰੇਟਰ ਨੋਇਡਾ ਦੀਆਂ ਵੱਖ-ਵੱਖ ਥਾਂਵਾਂ 'ਤੇ ਕੁਝ ਲੋਕ ਨਕਲੀ ਸੀਮੈਂਟ ਬਣਾਉਣ ਦਾ ਕੰਮ ਕਰ ਰਹੇ ਹਨ ਅਤੇ ਨਕਲੀ ਸੀਮੈਂਟ ਨੂੰ ਨਾਮੀ ਕੰਪਨੀਆਂ ਦੇ ਨਾਂ ਨਾਲ ਬਣੀਆਂ ਬੋਰੀਆਂ 'ਚ ਭਰ ਕੇ ਵੋਚ ਰਹੇ ਹਨ।
ਐੱਸ.ਐੱਸ.ਪੀ. ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਇਕ ਪੁਲਸ ਟੀਮ ਬਣਾਈ ਗਈ ਅਤੇ ਗ੍ਰੇਟਰ ਨੋਇਡਾ ਦੇ ਹਿੰਡਨ ਪੁਸਤਾ ਦੇ ਕਿਨਾਰੇ ਸਥਿਤ ਗ੍ਰਾਮ ਹੈਬਤਪੁਰ, ਬਿਸਰਖ ਪਿੰਡ, ਸੈਕਟਰ 146 ਅਤੇ ਗਾਜ਼ੀਆਬਾਦ ਦੇ ਮੁਰਾਦ ਨਗਰ ਦੇ ਮੋਰਟਾ ਪਿੰਡ 'ਚ ਛਾਪੇ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਚਾਰੇ ਪਾਸੇ ਹੋਈ ਛਾਪੇਮਾਰੀ 'ਚ ਪੁਲਸ ਨੂੰ 3,852 ਬੋਰੀਆਂ ਨਕਲੀ ਸੀਮੈਂਟ ਮਿਲੀਆਂ ਹਨ। ਇਨ੍ਹਾਂ ਬੋਰੀਆਂ 'ਤੇ ਵੱਖ-ਵੱਖ ਨਾਮੀ ਕੰਪਨੀਆਂ- ਜੇ.ਕੇ. ਸੁਪਰ ਸੀਮੈਂਟ, ਅੰਬੁਜਾ ਸੀਮੈਂਟ, ਬਾਂਗਰ ਸੀਮੈਂਟ, ਏ.ਸੀ.ਸੀ. ਸੀਮੈਂਟ, ਅਲਟ੍ਰਾਟੇਕ ਸੀਮੈਂਟ ਦੇ ਨਾਂ ਲਿਖੇ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਨਕਲੀ ਸੀਮੈਂਟ ਬਣਾਉਣ ਵਾਲੇ ਗੈਂਗ ਦਾ ਸਰਗਨਾ ਉਤਰਾਂਚਲ ਦੇ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਆਲੋਕ ਜੈਨ ਹੈ। ਇਹ ਉਤਰਾਂਚਲ ਦਾ ਵੱਡਾ ਸ਼ਰਾਬ ਵਪਾਰੀ ਹੈ। ਇਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਨੋਇਡਾ ਅਤੇ ਗਾਜ਼ੀਆਬਾਦ 'ਚ ਨਕਲੀ ਸੀਮੈਂਟ ਬਣਾਉਣ ਦੀ ਕੰਪਨੀ ਚਲਾਉਂਦਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਹੈਬਤਪੁਰ 'ਚ ਨਕਲੀ ਸੀਮੈਂਟ ਬਣਾਉਣ ਦੀ ਕੰਪਨੀ ਚਲਾਉਣ ਵਾਲਾ ਗਾਜ਼ੀਆਬਾਦ ਵਾਸੀ ਚੰਦਰਪਾਲ ਫਰਾਰ ਹੈ।
ਜੰਮੂ-ਕਸ਼ਮੀਰ : BSF ਨੇ ਅਖਨੂਰ 'ਚ ਫੜਿਆ ਸ਼ੱਕੀ ਪਾਕਿਸਤਾਨੀ ਘੁਸਪੈਠੀਆ
NEXT STORY