ਨੋਇਡਾ— ਗ੍ਰੇਟਰ ਨੋਇਡਾ ਦੇ ਸੂਰਜਪੁਰ ਕਸਬਾ ਸਥਿਤ ਬਾਰਾਹੀ ਮੇਲਾ ਵਾਲੀ ਗਲੀ ਤੋਂ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ 'ਚ ਸਨਸਨੀ ਮਚਾ ਦਿੱਤੀ ਹੈ। ਇੱਥੇ ਇਕ ਪਿਤਾ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਹੀ 2 ਬੇਟੀਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਹਰੀਸ਼ ਸੋਲੰਕੀ ਸੂਰਜਪੁਰ ਕਸਬਾ ਸਥਿਤ ਬਾਰਾਹੀ ਮੇਲਾ ਵਾਲੀ ਗਲੀ 'ਚ ਪਤਨੀ ਅਤੇ ਤਿੰਨ ਬੱਚਿਆਂ ਨਾਲ ਰਹਿ ਰਿਹਾ ਸੀ। ਵੀਰਵਾਰ (28 ਨਵੰਬਰ) ਰਾਤ ਹਰੀਸ਼ ਦਾ ਪਤੀ ਨਾਲ ਸ਼ਰਾਬ ਪੀਣ ਅਤੇ ਹੋਰ ਕਈ ਕਾਰਨਾਂ ਨੂੰ ਲੈ ਕੇ ਝਗੜਾ ਹੋ ਗਿਆ।
ਇਸ ਤੋਂ ਬਾਅਦ ਪਤਨੀ ਆਪਣੇ ਸਾਢੇ 4 ਸਾਲ ਦੇ ਬੇਟੇ ਨੂੰ ਲੈ ਕੇ ਮਕਾਨ ਮਾਲਕ ਦੀ ਪਤਨੀ ਦੇ ਕਮਰੇ 'ਚ ਸੌਂ ਗਈ ਸੀ। ਸ਼ੁੱਕਰਵਾਰ ਸਵੇਰੇ ਜਦੋਂ ਸਾਰੇ ਉੱਠੇ ਤਾਂ ਦੇਖਿਆ ਕਿ ਹਰੀਸ਼ ਸੋਲੰਕੀ ਗਾਇਬ ਸੀ ਅਤੇ ਉਸ ਦੇ ਕਮਰੇ 'ਚ ਵੱਡੀ ਬੇਟੀ ਰਾਧਿਕਾ ਦੀ ਲਾਸ਼ ਪਈ ਹੋਈ ਸੀ। ਉੱਥੇ ਹੀ ਛੋਟੀ ਬੇਟੀ ਦੀ ਲਾਸ਼ ਘਰ ਤੋਂ ਲਗਭਗ 500 ਮੀਟਰ ਦੂਰ ਇਕ ਖਾਲੀ ਪਲਾਟ 'ਚ ਮਿਲੀ। ਹਰੀਸ਼ 'ਤੇ ਦੋਹਾਂ ਬੇਟੀਆਂ ਦੇ ਕਤਲ ਦਾ ਦੋਸ਼ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ 'ਚ ਕਿਹਾ ਜਾ ਰਿਹਾ ਹੈ ਕਿ ਦੋਹਾਂ ਬੱਚਿਆਂ ਦੇ ਕਤਲ ਬੇਰਹਿਮੀ ਨਾਲ ਸਿਰ ਕੁਚਲ ਕੇ ਜਾਂ ਕੰਧ 'ਚ ਮਾਰ ਕੇ ਕੀਤੀ ਗਈ ਹੈ।
ਸ਼ਿਮਲਾ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ, 200 ਸੜਕਾਂ ਬੰਦ
NEXT STORY