ਨੋਇਡਾ (ਭਾਸ਼ਾ)— ਨੋਇਡਾ ਦੇ ਬਿਸਰਖ ਥਾਣਾ ਖੇਤਰ ਵਿਚ ਸਥਿਤ ਨਿਰਾਲਾ ਸੋਸਾਇਟੀ ਵਿਚ ਇਕ ਵਿਅਕਤੀ ਨੇ ਕੱਲ ਰਾਤ 16ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਪੀੜਤ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਬਿਸਰਖ ਥਾਣਾ ਮੁਖੀ ਮਨੋਜ ਪਾਠਕ ਨੇ ਦੱਸਿਆ ਕਿ ਨੋਇਡਾ ਦੇ ਸੈਕਟਰ-22 ਵਿਚ ਰਹਿਣ ਵਾਲਾ ਸੁਨੀਲ ਮੰਗਲਵਾਰ ਦੀ ਰਾਤ ਨੂੰ ਬਿਸਖਰ ਥਾਣਾ ਖੇਤਰ 'ਚ ਸਥਿਤ ਨਿਰਾਲਾ ਸੋਸਾਇਟੀ ਵਿਚ ਆਪਣੀ ਭੈਣ ਦੇ ਘਰ ਆਇਆ ਹੋਇਆ ਸੀ। ਉਸ ਨੇ ਦੇਰ ਰਾਤ ਕਰੀਬ 11 ਵਜੇ 16ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਪੀੜਤ ਦਾ ਆਪਣੀ ਪਤਨੀ ਨਾਲ ਕਾਫੀ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਹ ਮਾਨਸਿਕ ਤਣਾਅ ਵਿਚ ਸੀ। ਉਨ੍ਹਾਂ ਦੱਸਿਆ ਕਿ ਸੁਨੀਲ ਘਰਾਂ ਵਿਚ ਸ਼ੀਸ਼ੇ ਲਾਉਣ ਦਾ ਕੰਮ ਕਰਦਾ ਸੀ।
ਕੁੱਲੂ ਦੇ ਮਲਾਨਾ ਪਿੰਡ 'ਚ ਜ਼ਮੀਨ ਖਿਸਕਣ ਕਾਰਨ ਮਿਟੇ ਸੜਕ ਦੇ ਨਾਮੋ ਨਿਸ਼ਾਨ
NEXT STORY