ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਟੈਲੀਵਿਜ਼ਨ 'ਤੇ ਅਚਾਨਕ ਆ ਕੇ 'ਮਿਤਰੋ' ਨਾਲ ਸ਼ੁਰੂ ਕੀਤੇ ਆਪਣੇ ਭਾਸ਼ਣ 'ਚ ਕਾਲੇ ਧਨ 'ਤੇ ਵੱਡੀ ਸੱਟ ਮਾਰਨ ਲਈ ਨੋਟਬੰਦੀ ਵਰਗਾ ਇਤਿਹਾਸਕ ਐਲਾਨ ਕੀਤਾ ਸੀ। ਉਸ ਤੋਂ ਬਾਅਦ ਮੋਦੀ ਸਰਕਾਰ ਦੇ ਬਾਕੀ ਦੇ ਕਾਰਜਕਾਲ 'ਚ ਲੋਕਾਂ ਦਰਮਿਆਨ ਇਹ ਚਰਚਾ ਰਹੀ ਕਿ ਸਰਕਾਰ ਦਾ ਅਗਲਾ ਕਦਮ 2000 ਦੇ ਨਵੇਂ ਨੋਟਾਂ ਨੂੰ ਬੰਦ ਕਰਨਾ ਹੋ ਸਕਦਾ ਹੈ ਪਰ ਅਜਿਹਾ ਕੁਝ ਨਹੀਂ ਹੋਇਆ। ਹੁਣ ਆਪਣੇ ਦੂਜੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੈਕਸ ਚੋਰਾਂ ਨੂੰ ਬਹੁਤ ਵੱਡਾ ਝਟਕਾ ਦੇ ਸਕਦੇ ਹਨ। ਇਸ ਦੀ ਸ਼ੁਰੂਆਤ ਉਨ੍ਹਾਂ ਵਿੱਤ ਮੰਤਰਾਲਾ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਸੇਵਾ ਤੋਂ ਬਾਹਰ ਕਰ ਕੇ ਦੇ ਦਿੱਤੀ ਹੈ। ਸ਼ੇਅਰ ਬਾਜ਼ਾਰ ਦੇ ਇਕ ਚੋਟੀ ਦੇ ਅਧਿਕਾਰੀ ਸੌਰਭ ਮੁਖਰਜੀ ਨੇ ਇਸ ਸਬੰਧੀ ਸੰਭਾਵਨਾ ਪ੍ਰਗਟਾਈ ਹੈ।ਉਨ੍ਹਾਂ ਸ਼ਨੀਵਾਰ ਕਿਹਾ ਕਿ ਆਪਣੇ ਦੂਜੇ ਕਾਰਜਕਾਲ ਦੌਰਾਨ ਮੋਦੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਇਹ ਨੋਟਬੰਦੀ ਦੇ ਝਟਕੇ ਵਰਗਾ ਹੀ ਹੋਵੇਗਾ। ਇਸ ਵਾਰ ਝਟਕਾ ਟੈਕਸ ਚੋਰਾਂ ਨੂੰ ਲੱਗੇਗਾ। ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੀ ਕਾਰਵਾਈ ਕਰਨ ਬਾਰੇ ਅਟਕਲਾਂ ਹਨ। ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਅਜਿਹਾ ਕੁਝ ਨਾ ਕੁਝ ਹੋਣ ਵਾਲਾ ਹੈ।
ਟਿਕ-ਟਾਕ ਵੀਡੀਓ ਬਣਾਉਣਾ ਨੌਜਵਾਨ ਨੂੰ ਪਿਆ ਭਾਰੀ, ਯਮੁਨਾ 'ਚ ਡੁੱਬਿਆ
NEXT STORY