ਮਥੁਰਾ: ਛੱਤੀਸਗੜ੍ਹ ਦੇ ਭਿਲਾਈ ਛਾਊਣੀ ਇਲਾਕੇ 'ਚ 55 ਹੋਰ ਲੋਕਾਂ ਦੇ ਨਾਲ ਬ੍ਰਿਜ ਦਰਸ਼ਨ ਨੂੰ ਆਏ ਇਕ ਨੌਜਵਾਨ ਦੀ ਸ਼ਨੀਵਾਰ ਨੂੰ ਮਹਾਵਨ ਦੇ ਬ੍ਰਹਿਮੰਡ ਘਾਟ 'ਤੇ ਟਿਕ-ਟਾਕ ਵੀਡੀਓ ਬਣਾਉਣ ਦੇ ਚੱਕਰ 'ਚ ਯਮੁਨਾ 'ਚ ਡੁੱਬ ਕੇ ਮੌਤ ਹੋ ਗਈ। ਐਸ. ਪੀ. (ਦਿਹਾਤ) ਅਦਿੱਤਿਆ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਦੁਰਗ ਜ਼ਿਲੇ ਦੇ ਭਿਲਾਈ ਸ਼ਹਿਰ 'ਚ 55 ਲੋਕਾਂ ਦਾ ਇਕ ਦਲ 16 ਜੂਨ ਨੂੰ ਤੀਰਥ ਯਾਤਰਾ 'ਤੇ ਨਿਕਲਿਆ ਸੀ। ਜੋ ਲੋਕ ਵਾਰਾਨਸੀ, ਅਯੁੱਧਿਆ, ਹਰਿਦੁਆਰ ਤੇ ਰਿਸ਼ੀਕੇਸ਼ ਹੁੰਦੇ ਹੋਏ ਸ਼ਨੀਵਾਰ ਨੂੰ ਮਥੁਰਾ 'ਚ ਮਹਾਵਨ ਦੇ ਬ੍ਰਹਿਮੰਡ ਘਾਟ 'ਤੇ ਯਮੁਨਾ ਸਨਾਨ ਲਈ ਰੁਕੇ ਸਨ। ਉਨ੍ਹਾਂ 'ਚ 24 ਸਾਲਾ ਹਿਤੇਸ਼ ਵਸਨਿਕ ਪੁੱਤਰ ਪ੍ਰਦੀਪ ਵਾਸਨਿਕ ਵੀ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਦੇ ਸਾਥੀਆਂ ਮੁਤਾਬਕ ਉਹ ਪੂਰੀ ਯਾਤਰਾ 'ਚ ਜਗ੍ਹਾ-ਜਗ੍ਹਾ ਸੈਲਫੀ ਲੈਂਦਾ ਆ ਰਿਹਾ ਸੀ ਤੇ ਜਗ੍ਹਾ-ਜਗ੍ਹਾ ਵੀਡੀਓ ਬਣਾਉਣ 'ਚ ਲੱਗਿਆ ਹੋਇਆ ਸੀ। ਉਹ ਸੋਸ਼ਲ ਮੀਡੀਆ ਐਪ ਟਿਕ-ਟਾਕ ਲਈ ਵੀ ਵੀਡੀਓ ਬਣਾ ਰਿਹਾ ਸੀ। ਘਾਟ 'ਤੇ ਪਹੁੰਚ ਕੇ ਵੀ ਉਹ ਉਸ ਪ੍ਰਕਾਰ ਵੀਡੀਓ ਬਣਾਉਣ ਲੱਗਾ, ਤਦ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਯਮੁਨਾ 'ਚ ਜਾ ਡਿੱਗਿਆ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਨਦੀ 'ਚ ਡਿੱਗਦੇ ਹੀ ਕਈ ਗੋਤਾਖੋਰ ਵੀ ਕੁੱਦ ਪਏ ਤੇ ਉਸ ਨੂੰ ਬਾਹਰ ਕੱਢਿਆ। ਹਾਲਾਂਕਿ ਜਦ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਦੇ ਨਾਲ ਯਾਤਰਾ 'ਤੇ ਨਿਕਲੇ ਮਿੱਤਰ ਓਮ ਪਟੇਲ ਨੇ ਉਸ ਦੇ ਘਰਵਾਲਿਆਂ ਨੂੰ ਸੂਚਨਾ ਦਿੱਤੀ।
ਦਿੱਲੀ ਕਮੇਟੀ ਦੇ ਆਮ ਇਜਲਾਸ 'ਚ ਅਹਿਮ ਮਤੇ ਪਾਸ
NEXT STORY