ਹਰਿਆਣਾ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀਲਾਲ ਦੀ ਨੂੰਹ ਅਤੇ ਸਾਬਕਾ ਵਿਧਾਇਕ ਕਿਰਨ ਚੌਧਰੀ ਨੇ ਰਾਜ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਪ੍ਰਦੇਸ਼ ਪ੍ਰਧਾਨ ਮੋਹਨਲਾਲ ਬੜੋਲੀ, ਸਹਿ-ਇੰਚਾਰਜ ਬਿਪਲਬ ਦੇਵ ਮੌਜੂਦ ਰਹੇ। ਕਿਰਨ ਚੌਧਰੀ ਕੋਲ 20 ਸਾਲ ਬਾਅਦ ਰਾਜ ਸਭਾ ਜਾਣ ਦਾ ਮੌਕਾ ਹੈ।
ਦੱਸਣਯੋਗ ਹੈ ਕਿ ਭਾਜਪਾ ਨੇ ਕਿਰਨ ਚੌਧਰੀ ਨੂੰ ਮੰਗਲਵਾਰ ਨੂੰ ਉਮੀਦਵਾਰ ਐਲਾਨ ਕੀਤਾ। ਇਸ ਤੋਂ ਪਹਿਲਾਂ ਕਿਰਨ ਨੇ ਭਿਵਾਨੀ ਦੇ ਤੋਸ਼ਾਮ ਤੋਂ ਕਾਂਗਰਸ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨੂੰ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਨੇ ਮਨਜ਼ੂਰ ਕਰ ਲਿਆ ਹੈ। ਕਿਰਨ ਚੌਧਰੀ ਨੇ ਧੀ ਸ਼ਰੂਤੀ ਚੌਧਰੀ ਦੀ ਭਿਵਾਨੀ-ਮਹਿੰਦਰਗੜ੍ਹ ਸੀਟ ਤੋਂ ਟਿਕਟ ਕੱਟਣ ਮਗਰੋਂ ਕਾਂਗਰਸ ਛੱਡ ਦਿੱਤੀ ਸੀ। ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਹੈ। ਇਹ ਰਾਜ ਸਭਾ ਸੀਟ ਰੋਹਤਕ ਤੋਂ ਲੋਕ ਸਭਾ ਚੋਣਾਂ ਜਿੱਤੇ ਕਾਂਗਰਸ ਦੇ ਦੀਪੇਂਦਰ ਹੁੱਡਾ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਸੀ। ਕਿਰਨ ਦੇ ਰਾਜ ਸਭਾ ਜਾਣ ਮਗਰੋਂ ਹੁਣ ਉਨ੍ਹਾਂ ਦੀ ਧੀ ਸ਼ਰੂਤੀ ਚੌਧਰੀ ਦੇ ਤੋਸ਼ਾਮ ਸੀਟ ਤੋਂ ਵਿਧਾਨ ਸਭਾ ਦੀ ਦਾਅਵੇਦਾਰੀ ਪੱਕੀ ਮੰਨੀ ਜਾ ਰਹੀ ਹੈ।
CM ਮਾਨ ਦੀ ਕਾਰੋਬਾਰੀਆਂ ਨਾਲ ਮੁੰਬਈ 'ਚ ਮੀਟਿੰਗ ਸ਼ੁਰੂ, ਪੰਜਾਬ 'ਚ ਕਾਰੋਬਾਰ ਵਧਾਉਣ ਦਾ ਦਿੱਤਾ ਸੱਦਾ
NEXT STORY