ਦੇਹਰਾਦੂਨ (ਏਜੰਸੀ)- ਦੇਹਰਾਦੂਨ ਦੀ ਇਕ ਸਥਾਨਕ ਅਦਾਲਤ ਨੇ ਬਾਡੀ ਬਿਲਡਰ ਅਤੇ ਇੰਸਟਾਗ੍ਰਾਮ ਇੰਫਲੂਐਂਸਰ ਬੌਬੀ ਕਟਾਰੀਆ ਵਿਰੁੱਧ ਸੜਕ ਦੇ ਵਿਚਕਾਰ ਕੁਰਸੀ ਰੱਖ ਕੇ ਜਨਤਕ ਤੌਰ 'ਤੇ ਸ਼ਰਾਬ ਪੀਣ ਦੇ ਦੋਸ਼ ਵਿਚ ਗੈਰ-ਜ਼ਮਾਨਤੀ ਵਾਰੰਟ (ਐੱਨ.ਬੀ.ਡਬਲਯੂ) ਜਾਰੀ ਕੀਤਾ ਹੈ। ਕੈਂਟ ਥਾਣੇ ਦੇ ਇੰਸਪੈਕਟਰ ਰਾਜੇਸ਼ ਸਿੰਘ ਰਾਵਤ ਨੇ ਕਿਹਾ, "ਸਾਨੂੰ ਕਟਾਰੀਆ ਦੇ ਖਿਲਾਫ ਐੱਨ.ਬੀ.ਡਬਲਯੂ. ਮਿੱਲ ਗਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰਨ ਲਈ ਇੱਕ ਟੀਮ ਹਰਿਆਣਾ ਭੇਜੀ ਜਾ ਰਹੀ ਹੈ।" ਹਾਲ ਹੀ 'ਚ ਕਟਾਰੀਆ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਸੜਕ ਦੇ ਵਿਚਕਾਰ ਕੁਰਸੀ ਰੱਖ ਕੇ ਸ਼ਰਾਬ ਪੀਂਦੇ ਨਜ਼ਰ ਆ ਰਹੇ ਹੈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਸਹੇਲੀ ਦੇ ਪਿਤਾ ਨਾਲ ਵਿਆਹ ਤੋਂ ਇਨਕਾਰ ਕਰਨ 'ਤੇ ਕੱਟੇ ਕੁੜੀ ਦੇ ਵਾਲ ਅਤੇ ਭਰਵੱਟੇ
ਜਾਂਚ 'ਚ ਸਾਹਮਣੇ ਆਇਆ ਕਿ ਇਹ ਵੀਡੀਓ ਦੇਹਰਾਦੂਨ-ਮਸੂਰੀ ਰੋਡ ਦੀ ਹੈ, ਜਿਸ ਤੋਂ ਬਾਅਦ ਪੁਲਸ ਨੇ ਕਟਾਰੀਆ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 290 (ਜਨਤਕ ਪਰੇਸ਼ਾਨੀ), 510 (ਜਨਤਕ ਸਥਾਨ 'ਤੇ ਸ਼ਰਾਬ ਦਾ ਸੇਵਨ), 336 (ਮਨੁੱਖੀ ਜਾਨ ਜਾਂ ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ) ਅਤੇ 342 (ਕਿਸੇ ਵਿਅਕਤੀ ਨੂੰ ਗਲਤ ਤਰੀਕੇ ਨਾਲ ਰੋਕਣਾ) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਕਟਾਰੀਆ ਨੂੰ ਤਿੰਨ ਨੋਟਿਸ ਭੇਜੇ ਹਨ। ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਨੇ ਇਕ ਵੀ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਉਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨਾ ਪਿਆ।
ਇਹ ਵੀ ਪੜ੍ਹੋ: ਦਾਰੂ ਪੀ ਕੇ ਡਾਂਸ ਕਰਦੀ ਦਿਖੀ ਫਿਨਲੈਂਡ ਦੀ PM, ਡਰੱਗਜ਼ ਲੈਣ ਦੇ ਦੋਸ਼ 'ਤੇ ਦਿੱਤੀ ਤਿੱਖੀ ਪ੍ਰਤੀਕਿਰਿਆ (ਵੀਡੀਓ)
ਹਰਿਆਣਾ ਦੇ ਰਹਿਣ ਵਾਲੇ ਕਟਾਰੀਆ ਨੇ ਪਿਛਲੇ ਹਫਤੇ ਆਪਣੇ ਇੰਸਟਾਗ੍ਰਾਮ 'ਤੇ ਇਹ ਵੀਡੀਓ ਪੋਸਟ ਕੀਤੀ ਸੀ, ਜਿਸ ਦੀ ਬੈਕਗ੍ਰਾਊਂਡ ਵਿਚ 'ਰੋਡਸ ਅਪਣੇ ਬਾਪ ਕੀ' ਦੇ ਬੋਲ ਵਾਲਾ ਗੀਤ ਵੱਜਦਾ ਸੁਣਿਆ ਦੇ ਰਿਹਾ ਸੀ। ਕਟਾਰੀਆ ਆਪਣੀ ਇਕ ਪੁਰਾਣੀ ਵੀਡੀਓ ਨੂੰ ਲੈ ਕੇ ਵੀ ਮੁਸੀਬਤ ਵਿੱਚ ਫਸੇ ਹੋਇਆ ਹੈ, ਜਿਸ ਵਿਚ ਉਹ ਸਪਾਈਸਜੈੱਟ ਦੇ ਜਹਾਜ਼ ਵਿੱਚ ਸਿਗਰਟ ਪੀਂਦੇ ਹੋਇਆ ਦਿਖਾਈ ਦੇ ਰਿਹਾ ਹੈ। ਕਟਾਰੀਆ ਦੇ ਇੰਸਟਾਗ੍ਰਾਮ 'ਤੇ 6.3 ਲੱਖ ਫਾਲੋਅਰਜ਼ ਹਨ। ਕਟਾਰੀਆ ਦੇ ਜਹਾਜ਼ ਵਿੱਚ ਸਿਗਰਟ ਪੀਂਦੇ ਹੋਏ ਵੀਡੀਓ ਨੇ ਹਲਚਲ ਮਚਾ ਦਿੱਤੀ ਸੀ। ਹਾਲਾਂਕਿ, ਸਪਾਈਸਜੈੱਟ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਸੀ ਕਿ ਸਿਗਰਟ ਪੀਣ ਦੀ ਘਟਨਾ 20 ਜਨਵਰੀ ਨੂੰ ਦੁਬਈ-ਦਿੱਲੀ ਫਲਾਈਟ ਵਿੱਚ ਵਾਪਰੀ ਸੀ, ਜਦੋਂ ਯਾਤਰੀ ਜਹਾਜ਼ ਵਿੱਚ ਸਵਾਰ ਹੋ ਰਹੇ ਸਨ ਅਤੇ ਕੈਬਿਨ ਕਰੂ ਮੈਂਬਰ ਫਲਾਈਟ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਰੁੱਝੇ ਹੋਏ ਸਨ। ਜਾਂਚ ਤੋਂ ਬਾਅਦ ਸਪਾਈਸਜੈੱਟ ਨੇ ਕਟਾਰੀਆ ਨੂੰ 15 ਦਿਨਾਂ ਲਈ ‘ਨੋ ਫਲਾਇੰਗ ਲਿਸਟ’ ਵਿੱਚ ਪਾ ਦਿੱਤਾ ਸੀ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਗੁਰਦੁਆਰਾ ਕਰਤੇ ਪਰਵਾਨ ਦੀ ਮੁੜ ਉਸਾਰੀ ਸ਼ੁਰੂ, ਤਾਲਿਬਾਨ ਨੇ ਦਿੱਤੇ 40 ਲੱਖ ਅਫਗਾਨੀ ਰੁਪਏ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗੈਰ-ਸਥਾਨਕਾਂ ਨੂੰ ਵੋਟ ਦਾ ਅਧਿਕਾਰ ਦੇਣ ’ਤੇ ਕਸ਼ਮੀਰ ਦੇ ਸਿਆਸੀ ਦਲਾਂ ’ਚ ਹੜਕੰਪ
NEXT STORY